Skip to content

ਪੰਜ ਹਜ਼ਾਰ ਤਾਲਿਬਾਨ ਕੈਦੀਆਂ ਨੂੰ ਰਿਹਾਅ ਕਰੇਗੀ ਅਫ਼ਗਾਨ ਸਰਕਾਰ

Share this story

ਕਾਬੁਲ – ਤਾਲਿਬਾਨ ਵਲੋਂ ਹਿੰਸਾ ਘਟਾਏ ਜਾਣ ਦੀ ਸੂਰਤ ਵਿੱਚ ਅਫਗਾਨਿਸਤਾਨ ਸਰਕਾਰ ਵਲੋਂ ਪੰਜ ਹਜ਼ਾਰ ਬਾਗੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਹ ਜਾਣਕਾਰੀ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕੈਦੀਆਂ ਦੇ ਵਿਵਾਦ ਨੂੰ ਹੱਲ ਕਰਨਾ ਚਾਹੁੰਦੇ ਹਨ, ਜਿਸ ਕਾਰਨ ਤਾਲਿਬਾਨ ਅਤੇ ਕਾਬੁਲ ਵਿਚਾਲੇ ਸ਼ਾਂਤੀ ਵਾਰਤਾ ਵਿੱਚ ਦੇਰੀ ਹੋ ਰਹੀ ਹੈ। ਇਹ ਐਲਾਨ ਅਮਰੀਕਾ ਵਲੋਂ ਦੋ ਫੌਜੀ ਟਿਕਾਣਿਆਂ ਤੋਂ ਆਪਣੀਆਂ ਬਲਾਂ ਪਿੱਛੇ ਹਟਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਕੀਤਾ ਗਿਆ ਹੈ। ਅਜਿਹਾ ਅਮਰੀਕਾ ਵਲੋਂ ਆਪਣੀ ਸਭ ਤੋਂ ਲੰਬੀ ਜੰਗ ਖ਼ਤਮ ਕਰਨ ਲਈ ਪਿਛਲੇ ਮਹੀਨੇ ਦੋਹਾ ਵਿੱਚ ਤਾਲਿਬਾਨ ਨਾਲ ਕੀਤੀ ਸੰਧੀ ’ਤੇ ਅਮਲ ਵਜੋਂ ਕੀਤਾ ਜਾ ਰਿਹਾ ਹੈ। ਤਰਜਮਾਨ ਸਿੱਦਕ ਸਿੱਦੀਕੀ ਨੇ ਟਵਿੱਟਰ ’ਤੇ ਲਿਖਿਆ ਕਿ ਸਰਕਾਰ ਵਲੋਂ ਸਦਭਾਵਨਾ ਲਈ ਚੁੱਕੇ ਕਦਮ ਵਜੋਂ ਸ਼ਨਿੱਚਰਵਾਰ ਤੋਂ ਸ਼ੁਰੂ ਕਰਕੇ 1500 ਤਾਲਿਬਾਨ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਬਾਕੀ ਬਚੇ 3500 ਕੈਦੀਆਂ ਨੂੰ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਝੌਤੇ ਅਨੁਸਾਰ ਸ਼ੁਰੂਆਤੀ ਪੜਾਅ ’ਤੇ ਰੋਜ਼ਾਨਾ ਸੌ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਇਹ ਸਮਝੌਤਾ ਤਾਲਿਬਾਨ ਵਲੋਂ ਦੇਸ਼ ਵਿੱਚ ਹਮਲੇ ਘਟਾਉਣ ਦੀ ਇੱਛਾਸ਼ਕਤੀ ’ਤੇ ਨਿਰਭਰ ਕਰੇਗਾ। ਭਾਵੇਂ ਕਿ ਤਾਲਿਬਾਨ ਵਲੋਂ ਕਾਬੁਲ ਨਾਲ ਚਰਚਾ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਇਹ ਗੱਲਬਾਤ ਟਾਲ ਦਿੱਤੀ ਗਈ ਕਿਉਂਕਿ ਬਾਗੀਆਂ ਵਲੋਂ ਗੱਲਬਾਤ ਬਦਲੇ ਪਹਿਲਾਂ ਹਜ਼ਾਰ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਗਈ ਸੀ।

Share this story
WRITTEN BY

BREAKING