May 21, 2026
#ਪ੍ਰਮੁੱਖ ਖ਼ਬਰਾਂ #ਭਾਰਤ

ਕੇਂਦਰੀ ਮੰਤਰੀ ਵਿਦੇਸ਼ ਨਹੀਂ ਜਾਣਗੇ, ਦੇਸ਼ ਵਾਸੀ ਵੀ ਕਰਨ ਪਰਹੇਜ਼ : ਪ੍ਰਧਾਨ ਮੰਤਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸਬੰਧੀ 2 ਟਵੀਟ ਕੀਤੇ ਹਨ। ਪਹਿਲੇ ਟਵੀਟ ਵਿੱਚ ਪੀ.ਐਮ. ਮੋਦੀ ਨੇ ਕਿਹਾ ਹੈ ਕਿ ਸਰਕਾਰ ਕੋਵਿਡ -19 (ਕੋਰੋਨਾ ਵਾਇਰਸ) ਦੀ ਸਥਿਤੀ ਤੋਂ ਪੂਰੀ ਤਰ੍ਹਾਂ ਸੁਚੇਤ ਹੈ। ਸਾਰੇ ਮੰਤਰਾਲਿਆਂ ਅਤੇ ਸੂਬਿਆਂ ਵਿੱਚ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਹ ਪੜਾਅ ਵਿਆਪਕ ਹਨ, ਵੀਜ਼ਾ ਮੁਅੱਤਲ ਕਰਨ ਤੋਂ ਲੈ ਕੇ ਸਿਹਤ ਸੰਭਾਲ ਦੀ ਸਮਰੱਥਾ ਵਧਾਉਣ ਤੱਕ ਸ਼ਾਮਿਲ ਹੈ। ਇੱਕ ਹੋਰ ਟਵੀਟ ਵਿੱਚ, ਪੀ.ਐਮ. ਮੋਦੀ ਨੇ ਦਹਿਸ਼ਤ ਨੂੰ ਕਹੋ ਨਾਂਹ, ਬਚਾਅ ਨੂੰ ਹਾਂ। ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਯਾਤਰਾ ਨਹੀਂ ਕਰੇਗਾ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗ਼ੈਰ ਜ਼ਰੂਰੀ ਯਾਤਰਾ ਤੋਂ ਬਚਣ। ਅਸੀਂ ਵੱਡੇ ਇਕੱਠ ਕਰਨ ਤੋਂ ਪਰਹੇਜ਼ ਕਰਕੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਾਂ।