ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਵਿਸ਼ਾਲ ਨਗਰ ਕੀਤਰਨ ਅੱਜ
ਮੂਣਕ – ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸਹੀਦੀ ਜੋੜ ਮੇਲੇ ਤੇ ਸਮਾਗਮ ਦੇ ਤੀਜੇ ਦਿਨ ਸ੍ਰੀ ਅਖੰਡ ਪਾਠ ਆਰੰਭ ਹੋਏ। 13 ਮਾਰਚ ਸੁੱਕਰਵਾਰ ਨੂੰ ਹੋਵੇਗਾ ਵਿਸ਼ਾਲ ਨਗਰ ਕੀਰਤਨ। ਅੱਜ ਭਾਈ ਹਰਜਿੰਦਰ ਸਿੰਘ ਮਾਝੀ ਪੰਥ ਦੇ ਪ੍ਰਸਿੱਧ ਕਥਾ-ਵਾਚਕ ਨੇ ਸੰਗਤਾਂ ਸਿੱਖ ਇਤਿਹਾਸ ਨਾਲ ਜੋੜਿਆ । ਸਟੇਜ ਦੀ ਸੇਵਾ ਭਾਈ ਸੁਖਜਿੰਦਰ ਸਿੰਘ (ਕਾਲਾ ਬਾਬਾ) ਨੇ ਨਿਭਾਈ। ਇਸ ਸਮਾਗਮ ਦੌਰਾਨ ਸਿੱਖ ਪੰਥ ਦੇ ਮਹਾਨ ਢਾਡੀ ਤਰਸੇਮ ਸਿੰਘ ਖੇਤਲਾ, ਬੀਬੀ ਰਾਜਵੰਤ ਕੌਰ ਖਾਲਸਾ ਦੇ ਜਥੇ ਨੇ ਸੰਗਤਾਂ ਨੂੰ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਸਿੱਖੀ ਸਿਧਾਤਾਂ ਤੇ ਪਹਿਰਾ ਦਿੰਦਿਆ ਅਤੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਕਾਇਮ ਰੱਖਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕੌਰੜੇ ਮਾਰਨ ਦੀ ਸਜਾ ਲਾਈ। ਇਸ ਸਮਾਗਮ ਦੌਰਾਨ ਕਾਰ ਸੇਵਾ ਵਾਲੇ ਬਾਬਾ ਕ੍ਰਿਪਾਲ ਸਿੰਘ ਜੀ ਨੇ ਵਿਸ਼ੇਸ਼ ਤੌਰ ਆਪਣੀ ਹਾਜ਼ਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਜਥੇਦਾਰ ਗੁਰਮੇਲ ਸਿੰਘ, ਬਲਕਾਰ ਸਿੰਘ ਸੇਠੀ,ਹਰਪਾਲ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ, ਮੀਤ ਪ੍ਰਧਾਨ ਜਸਵੰਤ ਸਿੰਘ ਸੋਥੇ, ਜਗਸੀਰ ਸਿੰਘ ਬਬਲੀ ਖਜਾਨਚੀ, ਜਗਪਾਲ ਸਿੰਘ ਬੱਗਾ ਸਲਾਹਕਾਰ, ਸੁਖਵਿੰਦਰ ਸਿੰਘ ਸੁਖੂ, ਸੁਰਿੰਦਰ ਸਿੰਘ ਸੈਕਟਰੀ, ਗੁਰਵਿੰਦਰ ਸਿੰਘ, ਰੁਪਿੰਦਰ ਸਿੰਘ ਰੈਂਪਾ, ਬਾਬੂ ਸਿੰਘ, ਰਾਮਫਲ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਦੇਹਲਾ, ਸੁਖਵਿੰਦਰ ਸਿੰਘ, ਧੰਨਾ ਸਿੰਘ, ਮੇਜਰ ਸਿੰਘ, ਲੀਲਾ ਸਿੰਘ, ਗੋਰਾ ਸਿੰਘ ਸਾਬਕਾ ਸਰਪੰਚ, ਰਣਬੀਰ ਸਿੰਘ ਦੇਹਲਾ, ਰਵਿੰਦਰ ਸਿੰਘ ਬਿੱਟੂ, ਹੇਮਰਾਜ ਸਿੰਘ, ਮਾਸਟਰ ਬਲਵਿੰਦਰ ਸਿੰਘ, ਰਾਮਤੇਜ ਸਿੰਘ ਢਿੱਲੋਂ, ਪ੍ਰਗਟ ਸਿੰਘ, ਸੋਣ ਸਿੰਘ ਗ੍ਰੰਥੀ, ਗਿਆਨੀ ਗੁਰਦੇਵ ਸਿੰਘ, ਗਿਆਨੀ ਗੁਰਤੇਜ ਸਿੰਘ, ਚਮਕੋਰ ਸਿੰਘ, ਕਾਬਲ ਸਿੰਘ, ਬਿੰਦਰ ਸਿੰਘ ਬਾਗੜੀ, ਅਤੇ ਸਮੂਹ ਸੰਗਤਾਂ ਹਾਜਰ ਸਨ।






