ਦਿੱਲੀ ਵਿੱਚ ਭੀੜ ਵਾਲੇ ਸਾਰੇ ਖੇਡ ਆਯੋਜਨ ਰੱਦ ਹੋਣਗੇ : ਮਨੀਸ਼ ਸਿਸੋਦੀਆ
ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਦਿੱਲੀ ਵਿੱਚ ਆਈ.ਪੀ.ਐਲ. ਦੇ ਮੈਚ ਦਰਸ਼ਕਾਂ ਨਾਲ ਨਹੀਂ ਹੋਣਗੇ| ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਭਾਰੀ ਭੀੜ ਵਾਲੇ ਸਾਰੇ ਖੇਡ ਆਯੋਜਨ ਰੱਦ ਹੋਣਗੇ| ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਖੇਡਾਂ ਵਿੱਚ ਹਜ਼ਾਰਾਂ ਲੋਕ ਇਕਠੇ ਹੁੰਦੇ ਹਨ, ਉਸ ਦਾ ਆਯੋਜਨ ਨਹੀਂ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਰਿਸ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ| ਉਨ੍ਹਾਂ ਨੇ ਕਿਹਾ ਕਿ ਜਿੱਥੇ ਜ਼ਿਆਦਾ ਭੀੜ ਹੁੰਦੀ ਹੈ, ਉਹ ਸਾਰੇ ਆਯੋਜਨ ਰੱਦ ਹੋਣਗੇ| ਉਨ੍ਹਾਂ ਕਿਹਾ ਕਿ ਸਾਰੇ ਵੱਡੇ ਪ੍ਰੋਗਰਾਮ ਬੰਦ ਕੀਤੇ ਜਾਣਗੇ| ਉਨ੍ਹਾਂ ਨੇ ਕਿਹਾ ਕਿ ਲੋਕ ਸਰਦੀ, ਖਾਂਸੀ ਦੇ ਲੱਛਣ ਦਿੱਸਣ ਤੇ ਖੁਦ ਨੂੰ ਘਰ ਵਿੱਚ ਬੰਦ ਰੱਖਣ| ਸਿਸੋਦੀਆ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, ”ਅਸੀਂ ਆਈ. ਪੀ . ਐਲ. ਵਰਗੇ ਸਾਰੀਆਂ ਖੇਡ ਗਤੀਵਿਧੀਆਂ ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਹੁੰਦੀ ਹੈ| ਕੋਰੋਨਾ ਵਾਇਰਸ ਨੂੰ ਰੋਕਣ ਲਈ ਸਮਾਜਿਕ ਤੌਰ ਤੇ ਵੱਖ-ਵੱਖ ਹੋਣਾ ਜ਼ਿਆਦਾ ਜ਼ਰੂਰੀ ਹੈ|” ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਸਾਰੇ ਤਰ੍ਹਾਂ ਦੇ ਸੰਮੇਲਨ ਅਤੇ ਸੈਮੀਨਾਰ ਤੇ ਵੀ ਰੋਕ ਰਹੇਗੀ|






