May 5, 2026
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਨਾ ਡਰਣ ਦੀ ਅਪੀਲ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸੂਬਾ ਵਾਸੀਆਂ ਤੋਂ ਅਪੀਲ ਕੀਤੀ ਕਿ ਇਸ ਵਾਇਰਸ ਤੋਂ ਡਰਣ ਜਾਂ ਘਬਰਾਉਣ ਦੀ ਲੋਂੜ ਨਹੀਂ ਹੈ| ਇਸ ਵਾਇਰਸ ਤੋਂ ਬਚਾਉਣ ਲਈ ਸਫਾਈ ‘ਤੇ ਧਿਆਨ ਰੱਖਣ, ਖੰਘਦੇ ਤੇ ਛਿਕਦੇ ਸਮੇਂ ਮੂੰਹ ਤੇ ਨੱਕ ‘ਤੇ ਰੁਮਾਲ ਰੱਖਣ| ਹੱਥਾਂ ਨੂੰ ਸਾਬਨ ਨਾਲ ਵਾਰ-ਵਾਰ ਧੋਣ ਅਤੇ ਭੀੜ ਵਾਲੀ ਥਾਂਵਾਂ ‘ਤੇ ਜਾਣ ਤੋਂ ਬਚਣ, ਜੇਕਰ ਜਾਣਾ ਵੀ ਤਾਂ ਮਾਸਕ ਪਾ ਕੇ ਜਾਣ| ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਸ ਨੂੰ ਮਹਾਮਾਰੀ ਐਲਾਨਿਆ ਹੈ| ਭਾਰਤ ਵਿਚ ਵੀ ਇਹ ਆ ਚੁੱਕੀ ਹੈ| ਆਪ ਜੀ ਤੋਂ ਅਪੀਲ ਹੈ ਕਿ ਇਸ ਵਾਇਰਸ ਤੋਂ ਨਾ ਤਾਂ ਡਰੋਂ, ਨਾ ਹੀ ਘਬਰਾਉਣ| ਜੇਕਰ ਕਿਸੇ ਨੂੰ ਜੁਕਾਮ, ਬੁਖਾਰ ਜਾਂ ਸਾਂਹ ਲੈਣ ਵਿਚ ਤਕਲੀਫ, ਨੱਕ ਵਹਿਣ ਅਤੇ ਗਲੇ ਵਿਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਜਾਂਚ ਕਰਵਾਉਣ| ਉਨਾਂ ਦਸਿਆ ਕਿ ਸਰਕਾਰ ਨੇ ਕਿਸੇ ਵੀ ਨਿੱਜੀ ਲੈਬ ਨੂੰ ਇਕ ਵਾਇਰਸ ਦੀ ਜਾਂਚ ਲਈ ਐਥੋਰਾਇਜਡ ਨਹੀਂ ਕੀਤਾ ਹੈ|ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਵਿਚ ਅਜੇ ਤਕ ਕੋਰੋਨਾ ਵਾਇਰਸ ਨਾਲ ਪੀੜਿਤ ਕੋਈ ਮਰੀਜ ਨਹੀਂ ਹੈ| ਲੇਕਿਨ ਵਿਦੇਸ਼ ਤੋਂ ਵਾਪਿਸ ਆਏ ਕੁਝ ਵਿਅਕਤੀਆਂ ਨੂੰ ਨਿਗਰਾਨੀ ਵਿਚ ਜ਼ਰੂਰ ਰੱਖਿਆ ਗਿਆ ਹੈ ਅਤੇ ਅਜੇ ਤਕ ਉਨਾਂ ਵਿਚ ਵੀ ਕਿਸੇ ਵੀ ਤਰਾਂ ਨਾਲ ਵਾਇਰਸ ਦਾ ਅਸਰ ਨਹੀਂ ਪਾਇਆ ਗਿਆ ਹੈ| ਇਸ ਵਾਇਰਸ ਨਾਲ ਬਚਾਓ ਦੀ ਜਾਣਕਾਰੀ ਨਾ ਹੋਣ ਨਾਲ ਇਹ ਵਾਇਰਸ ਫੈਲ ਸਕਦਾ ਹੈ| ਇਸ ਲਈ ਰਾਜ ਵਿਚ ਹੈਲਪਲਾਇਨ ਡੈਸਕ ਸਥਾਪਿਤ ਕੀਤਾ ਹੈ, ਜਿਸ ਦਾ ਨੰਬਰ 85588-93911 ਹੈ| ਇਸ ਤੋਂ ਇਲਾਵਾ, ਜਿਲਾ ਪੱਧਰ ‘ਤੇ ਵੀ ਹੈਲਪਲਾਇਨ ਨੰਬਰ 108 ਸਥਾਪਿਤ ਕੀਤਾ ਹੈ| ਸੂਬਾ ਵਾਸੀ ਇੰਨਾਂ ਨੰਬਰਾਂ ‘ਤੇ ਫੋਨ ਕਰਕੇ ਕੋਰੋਨਾ ਵਾਇਰਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ|ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸੂਬਾ ਵਾਸੀਆਂ ਨੂੰ ਭਰੋਸਾ ਦਿਵਾਉਦਾ ਹਾਂ ਕਿ ਇਸ ਵਾਇਰਸ ਨਾਲ ਨਿਪਟਨ ਦੇ ਸਾਰੇ ਇੰਤਜਾਮ ਕੀਤੇ ਗਏ ਹਨ ਅਤੇ ਸੂਬਾ ਵਾਸੀਆਂ ਦੀ ਸਿਹਤ ਦੀ ਰੱਖਿਆ ਲਈ ਵਚਨਬੱਧ ਹਾਂ|