ਕਲੇਟ 2020 ਪਰੀਖਿਆ 10 ਮਈ ਨੂੰ ਆਯੋਜਿਤ ਹੋਵੇਗੀ
ਮੋਹਾਲੀ – ਦੀ ਕਾਮਨ ਲਾਅ ਐਡਮੀਸ਼ਨ ਟੈਸਟ (ਕਲੇਟ) 2020 ਪਰੀਖਿਆ 10 ਮਈ 2020 ਨੂੰ ਆਯੋਜਿਤ ਹੋਵੇਗੀ। ਇਸ ਸਾਲ ਇਸ ਟੈਸਟ ਦਾ ਆਯੋਜਨ ਦੀ ਨੈਸ਼ਨਲ ਲਾਅ ਸਕੂਲ ਆੱਫ ਇੰਡੀਆ ਯੂਨੀਵਰਸਿਟੀ, ਨਗਰਭਵੀ, ਬੈਂਗਲੋਰ ਵਲੋ ਸਾਲ 2020-21 ਵਿੱਚ ਭਾਰਤ ਦੀਆਂ 22 ਕਾਨੂੰਨ ਯੂਨੀਵਰਸਿਟੀਆਂ ਅਤੇ 16 ਮਾਨਤਾ ਪ੍ਰਾਪਤ ਕਾਲੇਜ਼ਿਜ ਵਿੱਚ ਗਰੇਜੁਏਟ ਅਤੇ ਪੋਸਟ ਗਰੇਜੁਏਟ ਪ੍ਰੋਗਰਾਮਾਂ ਵਿੱਚ ਦਾਖਿਲਾ ਲੈਣ ਲਈ ਕੀਤਾ ਜਾਵੇਗਾ। ਕਲੇਟ 2020 ਦੇ ਲਈ ਅੋਨਲਾਈਨ ਆਵੇਦਨ ਪ੍ਰਕ੍ਰਿਆ ਕਲੇਟ ਵੈਬਸਾਈਟ ਤੇ ਸ਼ੁਰੂ ਹੋ ਚੁਕੀ ਹੈ ਅਤੇ ਇਹ 31 ਮਾਰਚ 2020 ਤੱਕ ਚਲੇਗੀ।
ਪਿਛਲੇ ਸਾਲ 2019 ਵਿੱਚ 60,000 ਉਮੀਦਵਾਰਾਂ ਨੇ ਕਲੇਟ ਦਿੱਤਾ ਸੀ। ਇਸ ਸਾਲ ਇਹ ਸੰਖਿਆ ਹੋਰ ਵੱਧ ਸਕਦੀ ਹੈ ਕਿਉਂਕਿ ਵਿਦਿਆਰਥੀਆਂ ਦਾ ਰੁਝਾਨ ਕਾਨੂੰਨੀ ਸਿੱਖਿਆ ਵੱਲ ਵੱਧ ਰਿਹਾ ਹੈ।
ਆਰੀਅਨਜ਼ ਕਾਲੇਜ ਆਫ ਲਾਅ ਦੇ ਚੈਅਰਮੈਨ ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਕਾਲੇਜ ਆਫ ਲਾਅ ਪੰਜਾਬ ਦਾ ਇੱਕਲੋਤਾ ਅਜਿਹਾ ਕਾਲੇਜ ਹੈ ਜੋ ਐੱਲ.ਐੱਲ.ਬੀ 3 ਸਾਲ, ਬੀ.ਏ-ਐੱਲ.ਐੱਲ.ਬੀ (5 ਸਾਲ) ਵਿੱਚ ਦਾਖਿਲੇ ਦੇ ਲਈ ਕਲੇਟ ਸਕੋਰ ਦੀ ਵਰਤੋ ਕਰੇਗਾ।
ਕਟਾਰੀਆ ਨੇ ਆਰੀਅਨਜ਼ ਨੂੰ ਕਲੇਟ ਦਾ ਹਿੱਸਾ ਬਨਾਉਣ ਦੇ ਲਈ ਅਤੇ ਦਾਖਲਿਆਂ ਦੇ ਲਈ ਕਲੇਟ ਸਕੋਰ ਦਾ ਉਪਯੋਗ ਕਰਨ ਦੀ ਆਗਿਆ ਪ੍ਰਦਾਨ ਕਰਨ ਦੇ ਲਈ ਕਲੇਟ ਕਮੇਟੀ ਦਾ ਧੰਨਵਾਦ ਕੀਤਾ। ਕਟਾਰੀਆ ਨੇ ਲਾਅ ਕਾਲੇਜ ਨੂੰ ਸਿੱਖਿਆ, ਖੋਜਾਂ ਆਦਿ ਵਿੱਚ ਕੀਤੇ ਗਏ ਆਪਣੇ ਯਤਨਾਂ ਨੂੰ ਇੰਨੇ ਘੱਟ ਸਮੇਂ ਵਿੱਚ ਉੱਚ ਸਥਾਨ ਤੇ ਲਿਆਉਣ ਦੇ ਲਈ ਵਿਦਿਆਰਥੀਆਂ ਅਤੇ ਸਟਾਫ ਦਾ ਧੰਨਵਾਦ ਕੀਤਾ।
ਕਟਾਰੀਆ ਨੇ ਅੱਗੇ ਕਿਹਾ ਕਿ ਉੱਤਰ ਭਾਰਤ, ਚੰਡੀਗੜ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ ਆਦਿ ਦੇ ਵਿਦਿਆਰਥੀਆਂ ਨੂੰ ਪੜਨ ਦੇ ਲਈ ਆਰੀਅਨਜ਼ ਪਸੰਦੀਦਾਂ ਜਗਾਂ ਬਣ ਚੁੱਕਾ ਹੈ।
ਕਲੇਟ 2020 ਪਾਤਰਤਾ ਮਾਪਦੰਡ
ਅੰਡਰ ਗਰੇਜੁਏਟ ੍ਰਪੋਗਰਾਮ (ਪੰਜ ਸਾਲ ਦੀ ਇੰਨਟੈਗਰੇਟਿਡ ਲਾਅ ਡਿਗਰੀ) ਲਈ ਉਮੀਦਵਾਰ 10+2 ਜਾਂ ਬਰਾਬਰ ਦੀ ਪ੍ਰੀਖਆ ਵਿੱਚ ਘੱਟ ਤੋ ਘੱਟ 45% ਅੰਕ ਹੋਣੇ ਜਰੂਰੀ ਹਨ ਅਤੇ ਐਸਸੀ/ਐਸਟੀ ਵਿਦਿਆਰਥੀਆਂ ਲਈ 40% ਅੰਕ ਹੋਣੇ ਜਰੂਰੀ ਹਨ। ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਦੋਣਾਂ ਦੇ ਲਈ ਹਰ ਇੱਕ ਗਲਤ ਉੱਤਰ ਦੇ ਲਈ 0.25 ਅ²ੰਕ ਦੀ ਕਟੋਤੀ ਹੋਵੇਗੀ।
ਪੋਸਟ ਗਰੇਜੁਏਟ ਪ੍ਰੋਗਰਾਮ (ਇੱਕ ਸਾਲਾਂ ਐਲਐਲਐਮ ਡਿਗਰੀ) ਲਈ ਉਮੀਦਵਾਰ ਕੋਲ ਐਲਐਲਬੀ ਦੀ ਡਿਗਰੀ 55% ਅੰਕਾਂ ਨਾਲ ਹੋਣੀ ਜਰੂਰੀ ਹੈ ਅਤੇ ਐਸਸੀ/ਐਸਟੀ ਵਿਦਿਆਰਥੀਆਂ ਲਈ ਐਲਐਲਬੀ ਦੀ ਡਿਗਰੀ ਵਿੱਚ 50% ਅੰਕ ਹੋਣੇ ਜਰੂਰੀ ਹਨ। ਜਿਹੜੇ ਉਮੀਦਵਾਰ ਮਾਰਚ/ਅਪ੍ਰੈਲ/ਮਈ 2020 ਦੀ ਕਵਾਲੀਫਾਇੰਗ ਪ੍ਰੀਖਿਆ ਵਿੱਚ ਅਪੀਅਰ ਹੋ ਰਹੇ ਹਨ, ਉਹ ਵੀ ਅਪਲਾਈ ਕਰਨ ਦੇ ਯੋਗ ਹਨ।






