Skip to content

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਭਾਈ ਘਨੱਈਆ ਸਿਹਤ ਸੇਵਾ ਸਕੀਮ ਸ਼ੁਰੂ

Share this story

1.42 ਲੱਖ ਮੈਂਬਰ ਨਾਮਾਤਰ ਪ੍ਰੀਮੀਅਮ ਉਤੇ 2 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾ ਸਕਣਗੇ: ਰੰਧਾਵਾ

ਚੰਡੀਗੜ੍ਹ – ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨ ਪਰਿਵਾਰਾਂ, ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਲਈ ਵਰਦਾਨ ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਉਦਘਾਟਨ ਕੀਤਾ ਗਿਆ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਹਿਕਾਰਤਾ ਮੰਤਰੀ ਨੇ ਸੰਕੇਤਕ ਤੌਰ ਉਤੇ 11 ਮੈਂਬਰਾਂ ਨੂੰ ਕਾਰਡ ਵੰਡ ਕੇ ਸਕੀਮ ਦਾ ਰਸਮੀ ਉਦਘਾਟਨ ਕੀਤਾ।ਇਸ ਸਕੀਮ ਤਹਿਤ ਮੇਨ ਮੈਂਬਰ ਦਾ ਪ੍ਰੀਮੀਅਮ 2714 ਰੁਪਏ ਸਮੇਤ ਜੀ.ਐਸ.ਟੀ. ਅਤੇ ਆਸ਼ਰਿਤ ਮੈਂਬਰਾਂ ਦਾ ਪ੍ਰੀਮੀਅਮ 679 ਰੁਪਏ ਸਮੇਤ ਜੀ.ਐਸ.ਟੀ. ਬਣਦਾ ਹੈ ਅਤੇ ਇਸ ਸਕੀਮ ਅਧੀਨ ਹਰੇਕ ਲਾਭਪਾਤਰੀ ਪਰਿਵਾਰਕ ਤੌਰ ‘ਤੇ 2 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦਾ ਹੈ।ਸ. ਰੰਧਾਵਾ ਜੋ ਭਾਈ ਘਨੱਈਆ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਕਿਸਾਨ ਪਰਿਵਾਰਾਂ ਲਈ ਵਰਦਾਨ ਇਸ ਮਹੱਤਵਪੂਰਨ ਸਕੀਮ ਨੂੰ ਸਾਲ 2020-21 ਲਈ ਲਾਗੂ ਕਰਨ ਲਈ ਨਿਊ ਇੰਡੀਆ ਇੰਸ਼ੋਰੈਂਸ਼ ਕੰਪਨੀ ਲਿਮਟਿਡ ਅਤੇ ਐਮ.ਡੀ.ਇੰਡੀਆ ਹੈਲਥ ਇੰਸ਼ੋਰੈਂਸ਼ ਟੀ.ਪੀ.ਏ.ਲਿਮਟਿਡ ਦੇ ਨਾਲ ਬੀਤੇ ਦਿਨੀਂ ਸਮੌਝਤਾ ਕੀਤਾ ਗਿਆ।ਸ. ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਪਹਿਲਾਂ ਤੋਂ ਹੀ ਬਿਮਾਰ ਵਿਅਕਤੀ ਵੀ ਮੈਂਬਰ ਬਣ ਸਕਦਾ ਹੈ। ਮੈਂਬਰ ਬਣਨ ਤੋਂ ਪਹਿਲਾਂ ਕੋਈ ਮੈਡੀਕਲ ਨਹੀਂ ਕਰਵਾਇਆ ਜਾਂਦਾ। ਇਸ ਸਕੀਮ ਅਧੀਨ ਪ੍ਰਵਾਨਿਤ ਗੈਰ-ਸਰਕਾਰੀ ਹਸਪਤਾਲਾਂ ਵਿੱਚ ਨਗਦੀ ਰਹਿਤ ਇਲਾਜ ਕੀਤਾ ਜਾਂਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਜੇਕਰ ਇਲਾਜ ਕਰਵਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਤੀਪੂਰਤੀ ਕੀਤੀ ਜਾਂਦੀ ਹੈ। ਇਸ ਸਕੀਮ ਅਧੀਨ ਲੜਕੀ ਦੇ ਜਨਮ ‘ਤੇ 2100 ਰੁਪਏ ਦੀ ਰਾਸ਼ੀ ਸ਼ਗਨ ਵਜੋਂ ਦਿੱਤੀ ਜਾਂਦੀ ਹੈ। ਨਵੇਂ ਜਨਮੇ ਬੱਚੇ ਦੀ ਜਨਮ ਤੋਂ ਲੈ ਕੇ 6 ਮਹੀਨੇ ਤੱਕ ਉਸ ਦਾ ਸਿਹਤ ਬੀਮਾ ਬਿਨ÷ ਾਂ ਪ੍ਰੀਮੀਅਮ ਤੋਂ ਕੀਤਾ ਜਾਂਦਾ ਹੈ। ਮੈਂਬਰਾਂ ਨੂੰ ਈ-ਕਾਰਡ ਪ੍ਰਾਪਤ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਇਸ ਸਕੀਮ ਦਾ ਲਾਭ ਲੈਣ ਲਈ 1 ਲੱਖ 42 ਹਜ਼ਾਰ ਪਰਿਵਾਰਾਂ ਨੇ ਫਾਰਮ ਭਰੇ ਹਨ ਅਤੇ ਜੋ ਵੀ ਇਸ ਸਕੀਮ ਅਧੀਨ ਮੈਂਬਰ ਬਣਨਾ ਚਾਹੁੰਦੇ ਹਨ, ਉਹ ਨੇੜੇ ਦੀ ਸਹਿਕਾਰੀ ਸਭਾ/ਸਹਿਕਾਰੀ ਸੰਸਥਾਵਾਂ ਵਿਚ ਤੁਰੰਤ ਜਾ ਕੇ ਆਪਣਾ ਫਾਰਮ ਭਰ ਸਕਦੇ ਹਨ ਅਤੇ ਮੈਂਬਰ ਬਣ ਸਕਦੇ ਹਨ। ਸ. ਰੰਧਾਵਾ ਨੇ ਦੱਸਿਆ ਕਿ ਇਹ ਸਕੀਮ ਸਹਿਕਾਰੀ ਸਭਾਵਾਂ ਦੇ ਰਜਿਸਟਰਡ ਮੈਂਬਰਾਂ, ਸਹਿਕਾਰਤਾ ਵਿਭਾਗ ਦੇ ਕਰਮਚਾਰੀਆਂ/ਸੇਵਾ ਮੁਕਤ ਕਰਮਚਾਰੀਆਂ, ਪੰਜਾਬ ਰਾਜ ਦੇ ਪੰਜਾਬ ਅਤੇ ਚੰਡੀਗੜ÷ ੍ਹ ਸਥਿਤ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ, ਨੂੰ ਕੈਸ਼ਲੈਸ ਸਿਹਤ ਬੀਮਾ ਯੋਜਨਾ ਸਾਲ 2020-21 ਵਿੱਚ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ।ਇਸ ਮੌਕੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਤੇ ਟਰੱਸਟ ਦੇ ਡਿਪਟੀ ਚੇਅਰਮੈਨ ਸ੍ਰੀ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਸਾਲ 2006 ਤੋਂ ਚੱਲੀ ਆ ਰਹੀ ਹੈ। ਇਸ ਸਕੀਮ ਅਧੀਨ ਹੁਣ ਤੱਕ 3 ਲੱਖ ਤੋਂ ਵੱਧ ਮੈਂਬਰਾਂ ਵੱਲੋਂ ਲਗਭਗ 268 ਕਰੋੜ ਰੁਪਏ ਦਾ ਇਲਾਜ ਮੁਹੱਈਆ ਕਰਵਾਇਆ ਗਿਆ ਹੈ।ਸਹਿਕਾਰੀ ਸਭਾਵਾਂ ਦੇ ਵਧੀਕ ਰਜਿਸਟਰਾਰ (ਜੀ) ਤੇ ਟਰੱਸਟ ਦੇ ਮੁੱਖ ਕਾਰਜਕਾਰੀ ਸ੍ਰੀ ਐਸ.ਕੇ.ਬਾਤਿਸ਼ ਨੇ ਦੱਸਿਆ ਕਿ ਮੈਂਬਰਾਂ ਨੂੰ ਇਲਾਜ ਕਰਵਾਉਣ ਉਪਰੰਤ ਉਸ ਵੱਲੋਂ ਕਰਵਾਏ ਗਏ ਇਲਾਜ ਦੀ ਰਕਮ ਅਤੇ ਬਕਾਇਆ ਦੀ ਜਾਣਕਾਰੀ ਉਸ ਦੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਰਾਹੀਂ ਦਿੱਤੀ ਜਾਂਦੀ ਹੈ। ਕਿਸੇ ਹੋਰ ਲੋੜੀਂਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1800-233-5758 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਆਪਣਾ ਈ-ਕਾਰਡ ਵੈਬਸਾਈਟ mdibgsssweb.mdindia.com ਤੋਂ ਅਪਲੋਡ ਕਰ ਸਕਦੇ ਹਨ।ਇਸ ਮੌਕੇ ਇਸ ਮੌਕੇ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ, ਨਿਊ ਇੰਡੀਆ ਇੰਸ਼ੋਰੈਂਸ਼ ਕੰਪਨੀ ਦੇ ਡੀ.ਜੀ.ਐਮ. ਸ੍ਰੀਮਤੀ ਰਾਜ ਕੁਮਾਰੀ ਅਤੇ ਐਮ.ਡੀ. ਇੰਡੀਆ ਹੈਲਥ ਇਸ਼ੋਰੈਂਸ਼ ਟੀ.ਪੀ.ਏ. ਲਿਮਟਿਡ ਦੇ ਐਸੋਸੀਏਟ ਡਾਇਰੈਕਟਰ ਸ੍ਰੀ ਸੰਜੀਵ ਬਾਂਸਲ ਵੀ ਹਾਜ਼ਰ ਸਨ।

Share this story
WRITTEN BY

BREAKING