August 18, 2026
#ਦੇਸ਼ ਦੁਨੀਆਂ

ਅਮਰੀਕਾ ‘ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਸ਼ੁਰੂ

ਵਾਸ਼ਿੰਗਟਨ – ਭਾਰਤ ਸਮੇਤ ਦੁਨੀਆ ਦੇ ਵੱਖੋ–ਵੱਖਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੌਰਾਨ ਅਮਰੀਕਾ ਨੇ ਕੋਰੋਨਾ ਦੀ ਨਵੀਂ ਵੈਕਸੀਨ ਦਾ ਪਰੀਖਣ ਕੀਤਾ ਹੈ। ਡਾਕਟਰ ਨੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਸ਼ਹਿਰ ‘ਚ ਕੋਵਿਡ–19 ਦੀ ਵੈਕਸੀਨ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਲਾਈ ਹੈ। ਉਸ ਔਰਤ ਦਾ ਨਾਂਅ ਜੈਨਿਫ਼ਰ ਹਾਲਰ ਹੈ। 43 ਸਾਲਾ ਜੈਨਿਫ਼ਰ ਹਾਲਰ ਇੱਕ ਟੈੱਕ ਕੰਪਨੀ ‘ਚ ਆਪਰੇਸ਼ਨ ਮੈਨੇਜਰ ਵਜੋਂ ਕੰਮ ਕਰਦੀ ਹੈ। ਜੈਨਿਫ਼ਰ ਨੇ ਕਿਹਾ ਕਿ ਅਸੀਂ ਸਾਰੇ ਕੋਰੋਨਾ ਵਾਇਰਸ ਦੇ ਮਾਮਲੇ ‘ਚ ਬਹੁਤ ਬੇਵੱਸ ਮਹਿਸੂਸ ਕਰ ਰਹੇ ਹਾਂ।