ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
ਨਵੀਂ ਦਿੱਲੀ – ਭਾਰਤ ਦੇ ਸਾਬਕਾ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁਕੀ| ਰੰਜਨ ਗੋਗੋਈ ਦੇ ਰਾਜ ਸਭਾ ਸੰਸਦ ਮੈਂਬਰ ਸਹੁੰ ਚੁੱਕਣ ਤੇ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਲਿਆ| ਰਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਰਕਾਰ ਦੀ ਸਿਫਾਰਿਸ਼ ਤੇ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ| ਜਿਕਰਯੋਗ ਹੈ ਕਿ ਗੋਗੋਈ ਨੇ ਆਪਣੇ ਕਾਰਜਕਾਲ ਵਿੱਚ ਅਯੁੱਧਿਆ ਜ਼ਮੀਨ ਵਿਵਾਦ, ਰਾਫੇਲ ਲੜਾਕੂ ਜਹਾਜ਼ ਅਤੇ ਸਬਰੀਮਾਲਾ ਵਿੱਚ ਔਰਤਾਂ ਦੇ ਦਾਖਲੇ ਸਮੇਤ ਕਈ ਅਹਿਮ ਮਾਮਲਿਆਂ ਤੇ ਫੈਸਲਾ ਸੁਣਾਉਣ ਵਾਲੀ ਬੈਂਚ ਦੀ ਪ੍ਰਧਾਨਗੀ ਕੀਤੀ ਸੀ| ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਉਨ੍ਹਾਂ ਨੂੰ ਉੱਚ ਸਦਨ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਸੀ| ਰਜਨ ਗੋਗੋਈ ਦੇਸ਼ ਦੇ 46ਵੇਂ ਚੀਫ ਜਸਟਿਸ ਰਹੇ ਹਨ| ਉਨ੍ਹਾਂ ਨੇ ਸੀ.ਜੇ.ਆਈ. ਦਾ ਆਹੁਦਾ ਅਕਤੂਬਰ 2018 ਤੋਂ 17 ਨਵੰਬਰ 2019 ਤੱਕ ਸੰਭਾਲਿਆ| 18 ਨਵੰਬਰ 1954 ਨੂੰ ਆਸਾਮ ਵਿੱਚ ਜਨਮੇ ਰੰਜਨ ਗੋਗੋਈ ਨੇ ਡਿਬਰੂਗੜ੍ਹ ਦੇ ਡਾਨ ਬੋਸਕੋ ਸਕੂਲ ਅਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫੈਂਸ ਕਾਲਜ ਵਿੱਚ ਪੜ੍ਹਾਈ ਕੀਤੀ| ਉਨ੍ਹਾਂ ਦੇ ਪਿਤਾ ਕੇਸ਼ਵ ਚੰਦਰ ਗੋਗੋਈ ਆਸਾਮ ਦੇ ਮੁੱਖ ਮੰਤਰੀ ਸਨ| ਉਨ੍ਹਾਂ ਨੇ 1978 ਵਿੱਚ ਵਕਾਲਤ ਲਈ ਰਜਿਟਰੇਸ਼ਨ ਕਰਵਾਇਆ ਸੀ| 28 ਫਰਵਰੀ 2001 ਨੂੰ ਉਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ| ਜਸਟਿਸ ਗੋਗੋਈ 23 ਅਪ੍ਰੈਲ 2012 ਨੂੰ ਸਰਵਉੱਚ ਅਦਾਲਤ ਦੇ ਜੱਜ ਬਣੇ ਸਨ ਅਤੇ ਬਾਅਦ ਵਿੱਚ ਚੀਫ ਜਸਟਿਸ ਵੀ ਬਣੇ|





