ਅਗਲੇ ਸਾਲ ਦੇ ਸ਼ੁਰੂ ’ਚ ਦੇਸ਼ ਅੰਦਰ ਹੋਣਗੇ ਖੇਡ ਮੁਕਾਬਲੇ: ਰਿਜਿਜੂ
ਨਵੀਂ ਦਿੱਲੀ – ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੂੰ ਉਮੀਦ ਹੈ ਕਿ ਭਾਰਤ ਅਗਲੇ ਸਾਲ ਦੇ ਸ਼ੁਰੂ ਵਿਚ ਖੇਡ ਮੁਕਾਬਲੇ ਕਰਵਾਉਣ ਲੱਗੇਗਾ। ਮਾਰਚ ਵਿਚ ਕੋਵਿਡ -19 ਮਹਾਂਮਾਰੀ ਕਾਰਨ ਭਾਰਤ ਵਿਚ ਖੇਡ ਸਰਗਰਮੀਆਂ ਬੰਦ ਹਨ। ਮੰਤਰੀ ਨੇ ਸਪੋਰਟਸਕਾਮ ਦੀ ਸਾਲਾਨਾ ਮੀਟਿੰਗ ਵਿੱਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਖਿਡਾਰੀਆਂ ਨੇ ਹੌਲੀ ਹੌਲੀ ਸਿਖਲਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ, “ਸ਼ੁਰੂ ਵਿੱਚ ਮੈਂ ਮਹਿਸੂਸ ਕੀਤਾ ਕਿ ਅਕਤੂਬਰ ਮਹੀਨੇ ਵਿੱਚ ਕੁਝ ਖੇਡ ਗਤੀਵਿਧੀਆਂ ਹੋ ਸਕਦੀਆਂ ਹਨ ਪਰ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਆਸ ਹੈ ਕਿ ਕਰੋਨਾ ਦਾ ਟੀਕਾ ਛੇਤੀ ਆ ਜਾਵੇਗਾ ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਖੇਡ ਮੁਕਾਬਲੇ ਹੋਣ ਲੱਗਣਗੇ।”






