May 24, 2026
#ਖੇਡਾਂ #ਭਾਰਤ

ਪੰਜਾਬ ਨੂੰ ਚੇਨੱਈ ਹੱਥੋਂ ਮਿਲੀ ਵੱਡੀ ਹਾਰ : IPL

ਦੁਬਈ – ਆਈ ਪੀ ਐਲ ਦੇ 18ਵੇਂ ਮੈਚ ’ਚ ਪੰਜਾਬ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨੱਈ ਸੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸੀਜ਼ਨ ’ਚ ਪਹਿਲੀ ਵਾਰ ਦੁਬਈ ’ਚ ਕੋਈ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ ਜਿੱਤੀ ਹੋਵੇ। ਪੰਜਾਬ ਨੇ ਪਹਿਲਾਂ ਬੱਲੇਬਾਜੀ ਕਰਦਿਆਂ 178 ਦੌੜਾਂ ਬਣਾਈਆਂ। ਜਵਾਬ ’ਚ ਚੇਨੱਈ ਨੇ ਆਸਾਨੀ ਨਾਲ ਟਾਰਗੇਟ ਨੂੰ ਹਾਸਲ ਕਰ ਲਿਆ। ਸ਼ੇਨ ਵਾਟਸਨ ਤੇ ਫਾਫ ਡੂਪਲੇਸਿਸ ਵਿਚਕਾਰ ਚੇਨੱਈ ਦੇ ਲਈ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੋਈ। ਵਾਟਸਨ 83 ਤੇ ਡੂ ਪਲੇਸਿਸ 87 ਰਨ ਬਣਾ ਕੇ ਨਾਬਾਦ ਰਹੇ। ਚੇਨੱਈ ਨੂੰ ਲਗਾਤਾਰ ਤਿੰਨ ਮੈਚਾਂ ਦੀ ਹਾਰ ਤੋਂ ਬਾਅਦ ਜਿੱਤ ਮਿਲੀ ਹੈ। ਦੂਜੇ ਪਾਸੇ ਪੰਜ ਮੈਚਾਂ ’ਚ ਪੰਜਾਬ ਦੀ ਚੌਥੀ ਹਾਰ ਹੈ।