Skip to content

ਸੂਬੇ ਵਿਚ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਹੱਥ ਵਿਚ ਨਹੀਂ ਲੈਣ ਦਿੱਤੀ ਜਾਵੇਗੀ – ਮੁੱਖ ਮੰਤਰੀ

Share this story

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਹੱਥ ਵਿਚ ਨਹੀਂ ਲੈਣ ਦਿੱਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਜੋ ਝੂਠ ਬੋਲਣ ਵਾਲਾ ਸੁਭਾਅ ਚਲਿਆ ਆ ਰਿਹਾ ਹੈ, ਇਸ ਨੂੰ ਹੁਣ ਨਹੀਂ ਚੱਲਣ ਦਿੱਤਾ ਜਾਵੇਗਾ|ਮੁੱਖ ਮੰਤਰੀ ਨੇ ਇਹ ਗਲ ਅੱਜ ਕਰਨਾਲ ਵਿਚ ਪ੍ਰਗਤੀਸ਼ੀਲ ਕਿਸਾਨ ਸਮੇਲਨ ਅਤੇ ਖੇਤੀਬਾੜੀ ਐਕਟ ‘ਤੇ ਵਿਚਾਰ-ਵਟਾਂਦਰਾ ‘ਤੇ ਆਯੋਜਿਤ ਪ੍ਰੋਗ੍ਰਾਮ ਦੇ ਬਾਅਦ ਮੀਡੀਆ ਵੱਲੋਂ ਖੇਤੀਬਾੜੀ ਸਬੰਧਿਤ ਐਕਟਾਂ ਦੇ ਸਬੰਧ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਦੇ ਲਈ ਰਹੁਲ ਗਾਂਧੀ ਦੇ ਹਰਿਆਣਾ ਦੌਰੇ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਕਹੀ|ਉਨ੍ਹਾਂ ਨੇ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਸਿਟੀਜਨ ਅਮੈਂਡਮੈਂਟ ਬਿੱਲ, ਜੰਮੂ ਕਸ਼ਮੀਰ ਵਿਚ ਧਾਰਾ-370 ਨੂੰ ਹਟਾਉਣਾ ਅਤੇ ਰਾਮ ਜਨਮਭੂਮੀ ‘ਤੇ ਧਰਨਾ ਕਰ ਵਿਵਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੂੰ ਵੀ ਕੋਈ ਖਰੋਚ ਨਹੀਂ ਆਈ| ਉਨ੍ਹਾਂ ਨੇ ਕਿਹਾ ਕਿ ਉਦੋਂ ਕੁੱਝ ਨਹੀਂ ਹੋਇਆ, ਤਾਂ ਹੁਣ ਵੀ ਕੁੱਝ ਨਹੀਂ ਹੋਵੇਗਾ ਕਿਉਂਕਿ ਕਿਸਾਨਾਂ ਨੂੰ ਹੁਣ ਸੱਭ ਸਮਝ ਆ ਗਿਆ ਹੈ|ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਨੂੰ ਗੁਮਰਾਹ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਕਿਸਾਨ ਸੱਭ ਸਮਝ ਰਹੇ ਹਨ| ਉਹ ਇੰਨ੍ਹਾ ਦੇ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ|ਰਾਹੁਲ ਗਾਂਧੀ ਦੇ ਹਰਿਆਣਾ ਦੌਰੇ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਂਸਦ ਰਾਹੁਲ ਗਾਂਧੀ ਦੇ ਕੋਲ ਵੈਸੇ ਵੀ ਕੋਈ ਕੰਮ ਤਾਂ ਹੈ ਨਹੀਂ| ਵੈਸੇ ਉਨ੍ਹਾਂ ਦਾ ਪੰਜਾਬ ਦਾ ਪ੍ਰੋਗ੍ਰਾਮ ਹੈ ਹਰਿਆਣਾ ਵਿਚ ਆਉਣ ਦਾ ਹੁਣ ਤਕ ਕੋਈ ਉਨ੍ਹਾਂ ਦਾ ਪ੍ਰੋਗ੍ਰਾਮ ਨਹੀਂ ਆਇਆ ਹੈ, ਜੇਕਰ ਆਏਗਾ ਤਾਂ ਉਸ ‘ਤੇ ਵਿਚਾਰ ਕੀਤਾ ਜਾਵੇਗਾ|ਬਰੌਦਾ ਜਿਮਨੀ ਚੋਣ ਨਾਲ ਸਬੰਧਿਤ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬਰੌਦਾ ਜਿਮਨੀ ਚੋਣ ਲਈ ਉਨ੍ਹਾਂ ਦੀ ਪੂਰੀ ਤਿਆਰੀ ਹੈ| ਇਸ ਤਰ੍ਹਾ, ਕੋਵਿਡ-19 ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿਚ ਥਾਂ ਨਾ ਹੋਣ ਦੀ ਸਥਿਤੀ ਵਿਚ ਕੋਵਿਡ ਦੇ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਤੇ ਦੂਜੇ ਹਸਪਤਾਲਾਂ ਵਿਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ|

Share this story
WRITTEN BY

BREAKING