Skip to content

ਮੋਦੀ ਵੱਲੋਂ ਸਵਾਮਿਤਵ ਯੋਜਨਾ ਦੀ ਸ਼ੁਰੂਆਤ ਕਰਦਿਆਂ ਜਾਇਦਾਦ ਕਾਰਡ ਵੰਡੇ

Share this story

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਸਵਾਮਿਤਵ ਯੋਜਨਾ ਤਹਿਤ ਵੀਡੀਓ ਕਾਨਫਰੰਸਾਂ ਰਾਹੀਂ ਜਾਇਦਾਦ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਪੇਂਡੂ ਭਾਰਤ ਨੂੰ ਬਦਲਣਾ ਵਾਲਾ ‘ਇਤਿਹਾਸਕ ਕਦਮ’ ਹੈ। ਸਰਕਾਰ ਦੀ ਇਹ ਪਹਿਲ ਪਿੰਡ ਵਾਸੀਆਂ ਨੂੰ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਵਿੱਤੀ ਪੂੰਜੀ ਵਜੋਂ ਵਰਤਣ ਦੀ ਆਗਿਆ ਦੇਵੇਗੀ, ਜਿਸ ਦੇ ਬਦਲੇ ਵਿੱਚ ਉਹ ਬੈਂਕਾਂ ਤੋਂ ਕਰਜ਼ੇ ਅਤੇ ਹੋਰ ਵਿੱਤੀ ਲਾਭ ਪ੍ਰਾਪਤ ਕਰ ਸਕਣਗੇ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਤਕਰੀਬਨ ਇਕ ਲੱਖ ਜਾਇਦਾਦ ਮਾਲਕ ਆਪਣੀ ਸੰਪਤੀ ਨਾਲ ਜੁੜੇ ਮੋਬਾਈਲ ਫੋਨਾਂ ’ਤੇ ਐਸਐਮਐੱਸ ਲਿੰਕ ਰਾਹੀਂ ਆਪਣੀ ਜਾਇਦਾਦ ਨਾਲ ਸਬੰਧਤ ਕਾਰਡ ਡਾਊਨਲੋਡ ਕਰ ਸਕਣਗੇ। ਇਸ ਤੋਂ ਬਾਅਦ ਸਬੰਧਤ ਰਾਜ ਸਰਕਾਰਾਂ ਪ੍ਰਾਪਰਟੀ ਕਾਰਡਾਂ ਦੀ ਵੰਡ ਕਰਨਗੀਆਂ। ਇਹ ਲਾਭਪਾਤਰੀ ਛੇ ਰਾਜਾਂ ਦੇ 763 ਪਿੰਡਾਂ ਵਿੱਚੋਂ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 346, ਹਰਿਆਣਾ ਵਿੱਚ 221, ਮਹਾਰਾਸ਼ਟਰ ਵਿੱਚ 100, ਮੱਧ ਪ੍ਰਦੇਸ਼ ਵਿੱਚ 44, ਉਤਰਾਖੰਡ ਵਿੱਚ 50 ਅਤੇ ਕਰਨਾਟਕ ਦੇ ਦੋ ਪਿੰਡ ਸ਼ਾਮਲ ਹਨ।

Share this story
WRITTEN BY

BREAKING