Skip to content

ਝੋਨੇ ਦੀ ਖਰੀਦ ਦੇ 5246.27 ਕਰੋੜ ਰੁਪਏ ਦੀ ਅਦਾਇਗੀ : ਆਸ਼ੂ

Share this story

ਚੰਡੀਗੜ – ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਨੇ ਅੱਜ ਇਥੇ ਦੱਸਿਆ ਕਿ ਹੁਣ ਤੱਕ ਹੋਈ ਝੋਨੇ ਦੀ ਖਰੀਦ ਦੇ ਬਣਦੇ 5246.27 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ 16 ਅਕਤੂਬਰ 2020 ਤੱਕ ਕੁਲ 47 ਲੱਖ 53 ਹਜ਼ਾਰ 651 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਜਿਸ ਵਿਚੋਂ 35,42,122 ਮੀਟਿ੍ਰਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਗਈ ਹੈ।ਉਨਾਂ ਦੱਸਿਆ ਕਿ ਅੱਜ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ 4753651 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਜਿਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਨੇ 4734791 ਮੀਟਿ੍ਰਕ ਟਨ ਝੋਨਾ ਅਤੇ ਮਿਲਰਜ਼ ਵਲੋਂ 18860 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ।ਸ੍ਰੀ ਆਸ਼ੂ ਨੇ ਦੱਸਿਆ ਕਿ 16 ਅਕਤੂਬਰ 2020 ਤੱਕ ਮਾਰਕਫੈੱਡ ਨੇ 12,80,861 ਮੀਟਿ੍ਰਕ ਟਨ, ਪਨਸਪ ਵੱਲੋਂ 9,93,825 ਮੀਟਿ੍ਰਕ ਟਨ,ਪੀ.ਐਸ.ਡਬਲਿਊ.ਸੀ. ਵਲੋਂ 5,16,700 ਮੀਟਿ੍ਰਕ ਟਨ, ਪਨਗਰੇਨ ਵੱਲੋਂ 18,67,950 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਵਲੋਂ 75395 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਿਲਰਜ਼ ਵਲੋਂ 18860 ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਖ਼ਰੀਦ ਦਾ ਹੁਣ ਤੱਕ 3 ਲੱਖ 56 ਹਜ਼ਾਰ 516 ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ।

Share this story
WRITTEN BY

BREAKING