Skip to content

ਅਮਰੀਕਾ: ਸਿਲਮਾ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋਇਆ ਭਾਰੀ ਇਕੱਠ

Share this story

ਫਰਿਜ਼ਨੋ – ਜਿੱਥੇ ਪੰਜਾਬ ਵਿੱਚ ਕਿਸਾਨ ਅੰਦੋਲਨ ਪੂਰਾ ਭਖਿਆ ਹੋਇਆ ਹੈ, ਓਥੇ ਪਰਵਾਸੀ ਪੰਜਾਬੀਆਂ ਵਿੱਚ ਵੀ ਪੰਜਾਬ ਅੰਦਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲ ਰਿਹਾ ਹੈ।ਇਹਨਾਂ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿਕ ਕੋਸਟ ਵਿੱਚ ਪੰਜਾਬੀਆਂ ਦਾ ਵਿਸਾਲ ਇਕੱਠ ਹੋਇਆ, ਇਸ ਇਕੱਠ ਨੂੰ ਜਿੱਥੇ ਹੋਰ ਬੋਲਣ ਵਾਲੇ ਬੁਲਾਰਿਆਂ ਨੇਸੰਬੋਧਨ ਕੀਤਾ ਓਥੇ ਐਨ ਆਰ ਆਈ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਇਹਨਾਂ ਕਿਸਾਨ ਵਿਰੋਧੀਕਨੂੰਨਾਂ ਨੂੰ ਭਾਰਤ ਸਰਕਾਰ ਫ਼ੌਰੀ ਤੌਰ ਤੇ ਰੱਦ ਕਰੇ, ਉਹਨਾਂ ਕਿਹਾ ਭਾਰਤ ਵਰਗੇ ਦੇਸ਼ ਵਿੱਚ 70 ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਕਰਦੇ ਹਨ ਅਤੇ ਐਸੇ ਮੁਲਕਵਿੱਚ ਅਸੀਂ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਨਹੀਂ ਛੱਡ ਸਕਦੇ।ਉਹਨਾਂ ਕਿਹਾ ਲੋਕ-ਤੰਤਰ ਵਿੱਚ ਲੋਕਾਂ ਦੀ ਅਵਾਜ਼ ਸੁਣੀ ਜਾਣੀਚਾਹੀਦੀ ਹੈ ਪਰ ਅਫ਼ਸੋਸ ਕਿ ਤਾਨਾਸ਼ਾਹ ਰਾਜ ਫਿਰਕੂ ਰੰਗ ਵਿੱਚ ਡਬੋਕੇ, ਕਾਲੇ ਕਨੂੰਨ ਲਿਆਕੇ ਲੋਕ ਅਵਾਜ਼ ਨੂੰ ਬੰਦ ਕਰਨ ਤੇ ਤੁਲਿਆ ਹੋਇਆ ਹੈ।ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਭੁੱਲੇ ਕਿ ਕਿਸਾਨ ਨੇ ਹੀ ਭਾਰਤ ਨੂੰ ਅਨਾਜ ਪ੍ਰਤੀ ਆਤਮ-ਨਿਰਭਰ ਬਣਾਇਆ ਹੈ ਨਾ ਕਿ ਕਾਰਪੋਰੇਟਘਰਾਣਿਆਂ ਨੇ। ਇਸ ਲਈ ਜੇ ਕਰ ਕੋਈ ਕਨੂੰਨ ਬਣਾਉਣਾ ਹੈ ਉਹ ਕਿਸਾਨੀ ਦੇ ਹੱਕ ਵਿੱਚ ਬਣਾਇਆ ਜਾਵੇ ਨਾਂ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨਲਈ। ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕਿਸਾਨਾਂ ਨੂੰ ਮੁਕੰਮਲ ਇੱਕ ਜੁਟਦਾ ਨਾਲ ਸੰਘਰਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ।ਬੋਲਣ ਵਾਲੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਸਿੱਧੂ , ਕੁੰਦਨ ਸਿੰਘ ਧਾਮੀ, ਗੁਰਦੀਪ ਸਿੰਘ ਅਣਖੀ, ਪ੍ਰਗਟ ਸਿੰਘ ਧਾਲੀਵਾਲ, ਮਲਕੀਤ ਸਿੰਘ ਕਿੰਗਰਾ, ਰਾਜ ਬਰਾੜ, ਡਾ. ਗੁਰੀਤ ਬਰਾੜ ਅਦਿ ਤੋਂ ਬਿਨਾਂ ਹਰਿੰਦਰ ਕੌਰ ਮੰਡਾਲੀ ਅਤੇ ਸ਼ਰਨਜੀਤ ਕੌਰ ਧਾਲੀਵਾਲ ਨੇ ਕਵਿੱਤਾ ਪੜਕੇ ਹਾਜ਼ਰੀ ਲਵਾਈ। ਸਟੇਜਸੰਚਾਲਨ ਸੁਰਿੰਦਰ ਮੰਡਾਲੀ ਨੇ ਕੀਤਾ। ਇਸ ਇਕੱਠ ਵਿੱਚ ਕਿਸਾਨੀ ਹੱਕਾਂ ਲਈ ਮਤਾ ਵੀ ਪਾਇਆ ਗਿਆ ਜਿਸਨੂੰ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀਦਿੱਤੀ।

Share this story
WRITTEN BY

BREAKING