Skip to content

ਜ਼ਹਿਰੀਲੀ ਹੋਈ ਦਿੱਲੀ ਦੀ ਹਵਾ ਪ੍ਰਦੂਸ਼ਣ ਦੀ ਸੰਘਣੀ ਚਾਦਰ ਵਿੱਚ ਲਿਪਟੀ ਰਾਜਧਾਨੀ

Share this story

ਨਵੀਂ ਦਿੱਲੀ – ਦਿੱਲੀ-ਐਨ. ਸੀ. ਆਰ. ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ| ਸਵੇਰੇ-ਸਵੇਰੇ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ| ਦਿੱਲੀ ਵਿੱਚ ਅੱਜ ਸਵੇਰੇ ਹੀ ਧੂੰਏਂ ਦੀ ਮੋਟੀ ਪਰਤ ਨਜ਼ਰ ਆਈ| ਇਸ ਦੇ ਪਿੱਛੇ ਦੀ ਵਜ੍ਹਾ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਇਆ ਜਾਣਾ ਹੈ ਜਿਸ ਦਾ ਧੂੰਆਂ ਕਾਫੀ ਨੁਕਸਾਨਦਾਇਕ ਹੁੰਦਾ ਹੈ| ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ|ਅੱਜ ਸਵੇਰੇ ਇੰਡੀਆ ਗੇਟ ਤੋਂ ਲੈ ਕੇ ਰਾਜਪੱਥ ਤੱਕ ਪ੍ਰਦੂਸ਼ਣ ਦੀ ਧੁੰਦ ਛਾਈ ਰਹੀ| ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਸਵੇਰੇ ਆਈ. ਟੀ. ਓ. ਵਿਚ ਹਵਾ ਦੀ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 254, ਪਟਪੜਗੰਜ ਵਿੱਚ 246 ਦਰਜ ਕੀਤੀ ਗਈ| ਇਹ ਦੋਵੇਂ ਹੀ ਸ਼੍ਰੇਣੀਆਂ ਖਰਾਬ ਕੈਟੇਗਰੀ ਵਿੱਚ ਆਉਂਦੀਆਂ ਹਨ| ਸਵੇਰੇ ਜਦੋਂ ਲੋਕ ਸਵੇਰ ਦੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ| ਜਿਕਰਯੋਗ ਹੈ ਕਿ ਬੀਤੇ ਦਿਨ ਹੀ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ‘ਰੈਡ ਲਾਈਟ ਆਨ, ਗੱਡੀ ਆਫ’ ਮੁਹਿੰਮ ਦੀ ਸ਼ੁਰੂਆਤ ਕੀਤੀ| ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿੱਚ 15 ਤੋਂ 20 ਫੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ, ਜੇਕਰ ਆਵਾਜਾਈ ਸਿੰਗਨਲ ਤੇ ਲੋਕ ਆਪਣੇ ਵਾਹਨਾਂ ਦੇ ਇੰਜਣ ਬੰਦ ਕਰਨਾ ਸ਼ੁਰੂ ਕਰ ਦੇਣ ਤਾਂ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਨਾਲ-ਨਾਲ ਪੈਸਿਆਂ ਵੀ ਬਚਾਏ ਜਾ ਸਕਦੇ ਹਨ| ਇਸ ਤਰ੍ਹਾਂ ਕਰਨ ਨਾਲ ਪੈਟਰੋਲ ਵੀ ਘੱਟ ਲੱਗੇਗਾ|ਰਾਸ਼ਟਰੀ ਰਾਜਧਾਨੀ ਵਿੱਚ ਆਵਾਜਾਈ ਸਿੰਗਨਲ ਤੋਂ 26 ਦਿਨਾਂ ਲਈ ‘ਰੈਡ ਲਾਈਟ ਆਨ, ਗੱਡੀ ਆਫ’ ਮੁਹਿੰਮ ਚੱਲੇਗੀ| ਸ੍ਰੀ ਰਾਏ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਆਵਾਜਾਈ ਸਿੰਗਨਲ ਤੇ ਗੱਡੀ ਦਾ ਇੰਜਣ ਬੰਦ ਕਰਕੇ ਰੱਖਣ| ਦਰਅਸਲ ਕੇਜਰੀਵਾਲ ਸਰਕਾਰ ਦੀ ਇਸ ਮੁਹਿੰਮ ਦਾ ਉਦੇਸ਼ ਰਾਜਧਾਨੀ ਦੇ 100 ਆਵਾਜਾਈ ਸਿੰਗਨਲਾਂ ਤੇ ਜ਼ਮੀਨੀ ਪੱਧਰ ਤੇ ਜਾਗਰੂਕਤਾ ਫੈਲਾਉਣਾ ਹੈ| ਇਹ ਮੁਹਿੰਮ 15 ਨਵੰਬਰ ਤੱਕ ਚਲੇਗੀ|

Share this story
WRITTEN BY

BREAKING