Skip to content

ਕਪਿਲ ਦੇਵ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ

Share this story

ਭਾਰਤੀ ਕ੍ਰਿਕਟ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ਅੱਜ ਇਥੋਂ ਦੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੋ ਦਿਨ ਪਹਿਲਾਂ ਐਨਜੀਓਪਲਾਸਟੀ ਕੀਤੀ ​​ਗਈ ਸੀ। 61 ਸਾਲਾ ਸਾਬਕਾ ਹਰਫ਼ਨਮੌਲਾ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਉਹ ਠੀਕ ਹੈ। ਹਸਪਤਾਲ ਨੇ ਬਿਆਨ ਵਿੱਚ ਕਿਹਾ ਕਿ ਕਪਿਲ ਨੂੰ ਅੱਜ ਦੁਪਹਿਰ ਛੁੱਟੀ ਦੇ ਦਿੱਤੀ ਗਈ ਹੈ। ਉਹ ਛੇਤੀ ਹੀ ਆਪਣੀ ਜ਼ਿੰਦਗੀ ਆਮ ਵਾਂਗ ਬਤੀਤ ਕਰ ਸਕਦੇ ਹਨ।

Share this story
WRITTEN BY

BREAKING