June 15, 2026
#ਦੇਸ਼ ਦੁਨੀਆਂ

ਅਮਰੀਕਾ ਵਿੱਚ ਬੈਲਟ ਦੀ ਗਿਣਤੀ ਦੌਰਾਨ ਹੋ ਰਹੇ ਹਨ ਵਿਰੋਧ ਪ੍ਰਦਰਸ਼ਨ

ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੋੜ ਵਿੱਚ ਇਸ ਵਾਰ ਉਮੀਦਵਾਰਾਂ ਵਿੱਚ ਫਸਵੀ ਟੱਕਰ ਹੈ। ਡੋਨਾਲਡ ਟਰੰਪ ਅਤੇ ਜੋਏ ਬਾਈਡੇਨ ਇੱਕ ਦੂਜੇ ਨੂੰ ਫਸਵਾ ਮੁਕਾਬਲਾ ਦੇ ਰਹੇ ਹਨ। ਵੋਟਾਂ ਦੇ ਗਰਮ ਮਾਹੌਲ ਦੌਰਾਨ ਚੋਣ ਦਿਵਸ ਤੋਂ ਲੈ ਕੇ ਇਸਦੇ ਬੈਲਟਾਂ ਦੀ ਹੋ ਰਹੀ ਗਿਣਤੀ ਦੌਰਾਨ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਦੇਸ਼ ਭਰ ਦੇ ਕਈ ਸਮੂਹਾਂ ਨੇ ਵੀਰਵਾਰ ਨੂੰ ਫੀਨਿਕਸ, ਫਿਲਾਡੇਲਫਿਯਾ, ਲਾਸ ਵੇਗਾਸ, ਐਟਲਾਂਟਾ ਅਤੇ ਡੀਟ੍ਰਾਯੇਟ ਵਿੱਚ ਬੈਲਟ ਗਿਣਨ ਵਾਲੀਆਂ ਥਾਵਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਕਿਉਂਕਿ ਪ੍ਰਮੁੱਖ ਰਾਜਾਂ ਵਿੱਚ ਬੈਲਟ ਦੀ ਅੰਤਮ ਗਿਣਤੀ ਜਾਰੀ ਹੈ। ਇਹਨਾਂ ਵਿੱਚ ਬਹੁਤ ਸਾਰੇ ਪ੍ਰਦਰਸ਼ਨਾਂ ਨੂੰ ਸਾਜ਼ਿਸ਼ ਦੁਆਰਾ ਉਤਸ਼ਾਹਿਤ ਕੀਤਾ ਗਿਆ ਹੈ ਜੋ ਕਿ ਧੋਖਾਧੜੀ ਤੇ ਕੇਂਦ੍ਰਿਤ ਹਨ।ਇਹਨਾਂ ਪ੍ਰਦਰਸ਼ਨਾਂ ਦੌਰਾਨ ਕਿਹਾ ਜਾ ਰਿਹਾ ਹੈ ਕਿ ਡੈਮੋਕਰੇਟ ਰਾਸ਼ਟਰਪਤੀ ਉਮੀਦਵਾਰ ਜੋਏ ਬਾਈਡੇਨ ਲਈ ਜਾਅਲੀ ਬੈਲਟ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਰਾਸ਼ਟਰਪਤੀ ਟਰੰਪ ਅਤੇ ਉਸ ਦੇ ਸਹਿਯੋਗੀਆਂ ਦੇ ਦੋਸ਼ਾਂ ਦੁਆਰਾ ਤੇਜ਼ੀ ਸੋਸ਼ਲ ਮੀਡੀਆ ‘ਤੇ ਫੈਲ ਗਈਆਂ ਹਨ। ਰਾਸ਼ਟਰਪਤੀ ਟਰੰਪ ਨੇ ਵੀ ਵੀਰਵਾਰ ਨੂੰ ਟਵੀਟ ” ਕਾਉਂਟ ਨੂੰ ਰੋਕੋ ” ਕੀਤਾ ਕਿਉਂਕਿ ਵੋਟਾਂ ਦੀ ਵੱਧ ਰਹੀ ਗਿਣਤੀ ਨੇ ਕੁਝ ਰਾਜਾਂ ਵਿਚ ਬਾਈਡੇਨ ਨਾਲੋਂ ਉਸ ਦੀ ਬੜ੍ਹਤ ਨੂੰ ਘਟਾਇਆ ਹੈ।ਇਸਦੇ ਇਲਾਵਾ ਵੀਰਵਾਰ ਸ਼ਾਮ ਨੂੰ ਫਿਲਾਡੇਲਫਿਯਾ ਖੇਤਰ ਵਿੱਚ ਇੱਕ ਸੰਦੇਸ਼ ਜਾਰੀ ਹੋਇਆ, ਜਿਸ ਵਿੱਚ ਟਰੰਪ ਦੇ ਸਮਰਥਕਾਂ ਨੂੰ ਸ਼ਹਿਰ ਦੇ ਕਨਵੈਨਸ਼ਨ ਸੈਂਟਰ ਦੇ ਸਾਮ੍ਹਣੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ, ਜਿਥੇ ਹਾਲੇ ਬੈਲਟਾਂ ਪਈਆਂ ਸਨ। ਇਸਦੇ ਨਾਲ ਹੀ ਚੋਣ ਦਿਵਸ ਤੋਂ ਲੈ ਕੇ, ਟਰੰਪ ਦੀ ਮੁਹਿੰਮ ਨੇ ਪੈਨਸਿਲਵੇਨੀਆ, ਨੇਵਾਡਾ ਅਤੇ ਮਿਸ਼ੀਗਨ ਸਣੇ ਪ੍ਰਮੁੱਖ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਇੱਕ ਵਿਰੋਧੀ ਪ੍ਰਦਰਸ਼ਨ ਵਿੱਚ ਟਰੰਪ ਦੇ ਕੁਝ ਸੌ ਸਮਰਥਕ ਲਾਸ ਵੇਗਸ ਦੇ ਕਲਾਰਕ ਕਾਉਂਟੀ ਚੋਣ ਹੈੱਡਕੁਆਰਟਰ ਵਿਖੇ ਇਕੱਠੇ ਹੋਏ।ਉਹਨਾਂ ਕੋਲ ਅਮਰੀਕੀ ਝੰਡੇ ਅਤੇ “ਟਰੰਪ 2020” ਦੇ ਬੈਨਰ ਸਨ।ਪ੍ਰਦਰਸ਼ਨ ਵਿੱਚ “ਮੇਰੀ ਵੋਟ ਚੋਰੀ ਨਾ ਕਰੋ” ਅਤੇ “ਸਾਰੀਆਂ ਕਾਨੂੰਨੀ ਵੋਟਾਂ ਦੀ ਗਿਣਤੀ ਕਰੋ” ਆਦਿ ਸੰਕੇਤ ਲਿਖੇ ਹੋਏ ਸਨ। ਹੋਰ ਕਈ ਖੇਤਰਾਂ ਜਿਵੇਂ ਕਿ ਐਰੀਜੋਨਾਂ, ਐਟਲਾਂਟਾ, ਮਿਸ਼ੀਗਨ, ਮਿਨੀਸੋਟਾ ਆਦਿ ਵਿੱਚ ਵੀ ਗਿਣਤੀ ਦੌਰਾਨ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।