Skip to content

ਸ਼ਬਰੀਮਾਲਾ ਮੰਦਰ ਸ਼ਰਧਾਲੂਆਂ ਲਈ ਅੱਜ ਤੋਂ ਖੁੱਲ੍ਹੇਗਾ

Share this story

ਕੇਰਲ ਦੇ ਸ਼ਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਮੰਦਰ ਵਿਚ ਸ਼ਰਧਾਲੂਆਂ ਨੂੰ ਭਲਕ ਤੋਂ ਆਉਣ ਦੀ ਇਜਾਜ਼ਤ ਹੋਵੇਗੀ ਤੇ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਅੱਜ ਕੋਈ ਵਿਸ਼ੇਸ਼ ਪੂਜਾ ਨਹੀਂ ਕੀਤੀ ਗਈ ਤੇ ਸ਼ਾਮ ਪੰਜ ਵਜੇ ਪਵਿੱਤਰ ਅਸਥਾਨ ਦੇ ਕਿਵਾੜ ਖੋਲ੍ਹ ਦਿੱਤੇ ਗਏ। ਹੁਣ ਮੰਦਰ 62 ਦਿਨ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। ਹਰ ਰੋਜ਼ 1000 ਤੀਰਥ ਯਾਤਰੀ ਬੁਕਿੰਗ ਰਾਹੀਂ ਹੀ ਨਤਮਸਤਕ ਹੋ ਸਕਣਗੇ ਤੇ 48 ਘੰਟੇ ਪਹਿਲਾਂ ਦਾ ਕੋਵਿਡ ਨੈਗੇਵਿਟ ਸਰਟੀਫ਼ਿਕੇਟ ਦੇਣਾ ਪਵੇਗਾ।

Share this story
WRITTEN BY

BREAKING