Skip to content

ਰਾਹੁਲ ਗਾਂਧੀ ਵਲੋਂ ਬਿਹਾਰ ਵਿੱਚ ਲੜਕੀ ਨੂੰ ਜਿਉਂਦਾ ਸਾੜਨ ਦੇ ਮਾਮਲੇ ਨੂੰ ਦਬਾਉਣ ਸੰਬਧੀ ਸਰਕਾਰ ਦੀ ਨਿਖੇਧੀ

Share this story

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਦੇ ਵੈਸ਼ਾਲੀ ਵਿੱਚ ਲੜਕੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਦਬਾਉਣ ਨੂੰ ਲੈ ਕੇ ਸਰਕਾਰ ਤੇ ਹਮਲਾ ਬੋਲਿਆ ਹੈ| ਰਾਹੁਲ ਨੇ ਕਿਹਾ ਕਿ ਚੁਣਾਵੀ ਫਾਇਦੇ ਲਈ ਚੰਗੇ ਸ਼ਾਸਨ ਦੀ ਨਕਲੀ ਬੁਨਿਆਦ ਖਿੱਸਕਣ ਤੋਂ ਬਚਾਉਣ ਲਈ ਅਣਮਨੁੱਖੀ ਕਦਮ ਜ਼ਿਆਦਾ ਵੱਡਾ ਅਪਰਾਧ ਅਤੇ ਖਤਰਨਾਕ ਰੁਝਾਨ ਹੈ| ਉਹਨਾਂ ਕਿਹਾ ਕਿ ਇਹ ਘਟਨਾ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਈ ਸੀ ਅਤੇ ਸੂਬਾ ਸਰਕਾਰ ਨੇ ਚੰਗੇ ਸ਼ਾਸਨ ਦੇ ਆਪਣੇ ਝੂਠੇ ਪ੍ਰਚਾਰ ਤੇ ਪਰਦਾ ਪਾਉਣ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਖਤਰਨਾਕ ਕਦਮ ਚੁੱਕਿਆ ਹੈ|ਰਾਹੁਲ ਨੇ ਟਵੀਟ ਕੀਤਾ ਕਿ ਕਿਸ ਦਾ ਅਪਰਾਧ ਜ਼ਿਆਦਾ ਖਤਰਨਾਕ ਹੈ- ਜਿਸ ਨੇ ਇਹ ਅਣਮਨੁੱਖੀ ਕੰਮ ਕੀਤਾ ਜਾਂ ਜਿਸ ਨੇ ਚੁਣਾਵੀ ਫਾਇਦੇ ਲਈ ਇਸ ਨੂੰ ਲੁਕਾਇਆ ਤਾਂ ਕਿ ਇਸ ਕੁਸ਼ਾਸਨ (ਮਾੜੇ ਸ਼ਾਸਨ) ਤੇ ਆਪਣੇ ਝੂਠੇ ਸੁਸ਼ਾਸਨ (ਚੰਗੇ ਸ਼ਾਸਨ) ਦੀ ਨੀਂਹ ਰੱਖ ਸਕੇ? ਕਾਂਗਰਸ ਨੇਤਾ ਨੇ ਇਸ ਟਵੀਟ ਨਾਲ ਇਕ ਖਬਰ ਨੂੰ ਪੋਸਟ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਵਿਧਾਨ ਸਭਾ ਚੋਣ ਦਾ ਮਾਹੌਲ ਖਰਾਬ ਨਾ ਹੋਵੇ, ਇਸ ਲਈ ਪੁਲੀਸ ਨੇ ਲੜਕੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਦਬਾ ਦਿੱਤਾ|

Share this story
WRITTEN BY

BREAKING