Skip to content

ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਨਹੀਂ ਰਹੇ

Share this story

ਨਵੀਂ ਦਿੱਲੀ – ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ। ਕੋਰੋਨਾ ਦੀ ਲਪੇਟ ਵਿਚ ਆਉਣ ਮਗਰੋਂ ਉਹਨਾਂ ਦਾ ਗੁਰੂ ਗ੍ਰਾਮ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ। ਅੱਜ ਵੱਡੇ ਤੜਕੇ ਬਹੁ ਅੰਗਾਂ ਦੇ ਫੇਲ੍ਹ ਹੋਣ ਮਗਰੋ. ਉਹਨਾਂ ਸਵਾਸ ਤਿਆਗ ਦਿੱਤੇ। ਉਹ 71ਸਾਲਾਂ ਦੇ ਸਨ।ਉਹਨਾਂ ਦੇ ਪੁੱਤਰ ਫੈਜ਼ਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਗੁਜਰਾਤ ਤੋਂ ਰਾਜ ਸਭਾ ਮੈਂਬਰ ਦਾ ਦਿਹਾਂਤ ਸਵੇਰੇ 3.30 ਵਜੇ ਹੋਇਆ। ਉਹ ਇਕ ਮਹੀਨਾ ਪਹਿਲਾਂ ਕਰੋਨਾ ਦੀ ਲਪੇਟ ਵਿਚ ਆਏ ਸਨ। ਫੈਜ਼ਲ ਨੇ ਸ਼ੁਭ ਚਿੰਤਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅੰਤਿਮ ਰਸਮਾਂ ਵੇਲੇ ਕਰੋਨਾ ਨੂੰ ਵੇਖਦਿਆਂ ਇਕੱਠ ਨਾ ਕੀਤਾ ਜਾਵੇ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾਵੇ।

Share this story
WRITTEN BY

BREAKING