Skip to content

ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਅਜਿਹੀਆਂ ਹੋਰ ਮੁਲਾਕਾਤਾਂ ਦੀ ਉਮੀਦ: ਕੈਪਟਨ ਅਮਰਿੰਦਰ ਸਿੰਘ

Share this story

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਉਹ ਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਮੀਟਿੰਗ ਤਰ੍ਹਾਂ ਅਜਿਹੀਆਂ ਹੀ ਸਨੇਹਪੂਰਨ ਮੀਟਿੰਗਾਂ ਕਰਦੇ ਰਹਿਣਗੇ। ਬੀਤੇ ਕੱਲ੍ਹ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਹੋਰਨਾਂ ਗੱਲਾਂ ਤੋਂ ਇਲਾਵਾਂ ਕ੍ਰਿਕਟ ਬਾਰੇ ਵੀ ਕਈ ਗੱਲਾਂ ਕੀਤੀਆਂ ਗਈਆਂ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਇਕ ਘੰਟਾ ਹੋਈ ਮੀਟਿੰਗ ਵਿੱਚ ਦੋਵੇਂ ਖੁਸ਼ ਮਿਜ਼ਾਜ ਸਨ, ਉਹ ਮੀਟਿੰਗ ਜੋ ਉਨ੍ਹਾਂ ਨੇ ਸਿੱਧੂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਲਈ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨ੍ਹਾਂ ਕਿਹਾ, ”ਮੈਂ ਮੁਲਾਕਾਤ ਤੋਂ ਸੰਤੁਸ਼ਟ ਅਤੇ ਖੁਸ਼ ਸੀ ਅਤੇ ਇਸੇ ਤਰ੍ਹਾਂ ਸਿੱਧੂ ਸੀ।”ਦੋਵਾਂ ਵਿਚਾਲੇ ਗੰਭੀਰ ਵਿਚਾਰ ਵਟਾਂਦਰੇ ਦੀਆਂ ਮੀਡੀਆ ਵੱਲੋਂ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਇਸ ਦੇ ਉਲਟ ਜਵਾਬ ਦਿੱਤਾ, ”ਅਸੀਂ ਪੰਜਾਬ ਜਾਂ ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਅਸੀਂ ਸਿਰਫ ਕੁਝ ਸਾਧਾਰਣ ਗੱਲਾਂ ਕੀਤੀਆਂ ਜਿਸ ਵਿੱਚ ਸਿੱਧੂ ਨੇ ਆਪਣੇ ਕ੍ਰਿਕਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।” ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ।ਸਿੱਧੂ ਲਈ ਖਾਣੇ ਦੀ ਮੇਜ਼ਬਾਨੀ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਟਿੱਪਣੀ ‘ਤੇ ਚੁਟਕੀ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨ੍ਹਾਂ ਨੇ ਖੁਦ ਦਹੀ ਨਾਲ ਮਿੱਸੀ ਰੋਟੀ ਖਾਧੀ। ਉਨ੍ਹਾਂ ਟਿੱਪਣੀ ਕੀਤੀ, ”ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦਾ?”

Share this story
WRITTEN BY

BREAKING