Skip to content

ਟੋਰਾਂਟੋ ਦੀਆਂ ਸੜਕਾਂ ਸੀਜ਼ਨ ਦੀ ਪਹਿਲੀ ਬਰਫਬਾਰੀ ਨਾਲ ਢਕੀਆਂ

Share this story

ਟੋਰਾਂਟੋ – ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਅਤੇ ਛੱਤਾਂ ਦੇ ਨਾਲ-ਨਾਲ ਦਰਖਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕ ਲਿਆ ਹੈ| ਟੋਰਾਂਟੋ ਦਾ ਤਾਪਮਾਨ ਇਕ ਡਿਗਰੀ ਦੇ ਕਰੀਬ ਹੈ|ਬਰਫਬਾਰੀ ਦੀ ਦਸਤਕ ਦੇ ਨਾਲ ਹੀ ਸੜਕ ਅਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ| ਜਿਸ ਨਾਲ ਬਹੁਤ ਸਾਰੀਆਂ ਹਵਾਈ ਉਡਾਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ| ਇਸ ਤਰ੍ਹਾਂ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਵਾਲੇ ਲੋਕਾਂ ਲਈ ਕਾਫੀ ਮੁਸ਼ਕਿਲ ਪੈਦਾ ਹੋ ਜਾਂਦੀ ਹੈ|ਕ੍ਰਿਸਮਿਸ ਤੋਂ ਪਹਿਲਾਂ ਜੇਕਰ ਬਰਫਬਾਰੀ ਹੋ ਜਾਵੇ ਤਾਂ ਕੈਨੇਡੀਅਨ ਗੋਰੇ ਲੋਕ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਜਾਂ ਉਸ ਰਾਤ ਨੂੰ ਬਰਫ ਦਾ ਪੈਣਾ ਬਹੁਤ ਹੀ ਸ਼ੁਭ ਹੁੰਦਾ ਹੈ|ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਕੰਮਾ ਕਾਰਾਂ ਤੇ ਜਾਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ| ਕਈ ਬੱਚੇ ਬਾਹਰ ਨਿਕਲ ਕੇ ਬਰਫ ਦਾ ਸਨੋਮੈਨ ਬਣਾ ਕੇ ਉਸ ਦੀ ਬਹੁਤ ਹੀ ਖੂਬਸੂਰਤੀ ਨਾਲ ਸਜਾਵਟ ਵੀ ਕਰ ਦਿੰਦੇ ਹਨ ਜੋ ਰਾਹਗੀਰਾਂ ਦੇ ਮਨੋਰੰਜਨ ਦਾ ਕਾਰਨ ਬਣਦਾ ਹੈ|

Share this story
WRITTEN BY

BREAKING