Skip to content

ਮੋਦੀ ਨੇ ਪੂਰੇ ਦੇਸ਼ ਨੂੰ ਖੂਹ ਵਿੱਚ ਧੱਕਿਆ : ਰਾਹੁਲ ਗਾਂਧੀ

Share this story

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ| ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਬਿਨਾਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਅਤੇ ਏ.ਪੀ.ਐਮ.ਸੀ. ਦੇ ਬਿਹਾਰ ਦੇ ਕਿਸਾਨ ਬੇਹੱਦ ਮੁਸੀਬਤ ਵਿੱਚ ਹਨ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਇਸੇ ਖੂਹ ਵਿੱਚ ਧੱਕ ਦਿੱਤਾ ਹੈ| ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਬਿਹਾਰ ਦਾ ਕਿਸਾਨ ਐਮ.ਐਸ.ਪੀ.-ਏ.ਪੀ.ਐਮ.ਸੀ. ਦੇ ਬਿਨਾਂ ਬੇਹੱਦ ਮੁਸੀਬਤ ਵਿੱਚ ਹੈ ਅਤੇ ਹੁਣ ਪੀ.ਐਮ. ਨੇ ਪੂਰੇ ਦੇਸ਼ ਨੂੰ ਇਸੇ ਖੂਹ ਵਿੱਚ ਧੱਕ ਦਿੱਤਾ ਹੈ| ਅਜਿਹੇ ਵਿੱਚ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਸਾਡਾ ਫਰਜ ਹੈ|ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਕਿਹਾ ਕਿ ਖੇਤੀਬਾੜੀ ਸੰਬੰਧੀ ‘ਕਾਲੇ ਕਾਨੂੰਨਾਂ’ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਤੋਂ ਘੱਟ ਕੁਝ ਵੀ ਸਵੀਕਾਰਨਾ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ| ਉਨ੍ਹਾਂ ਨੇ ਟਵੀਟ ਕੀਤਾ ਕਿ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪੂਰਨ ਰੂਪ ਨਾਲ ਰੱਦ ਕਰਨ ਤੋਂ ਘੱਟ ਕੁਝ ਵੀ ਸਵੀਕਾਰਨਾ ਦੇਸ਼ ਅਤੇ ਉਸ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ|

Share this story
WRITTEN BY

BREAKING