People would vote without any fear : MLA Sharma
ਕਾਂਗਰਸ ਦੀ ਗੁੰਡਾਗਰਦੀ ਦਾ ਜਵਾਬ ਲੋਕ ਵੋਟ ਨਾਲ ਦੇਣਗੇ: ਐਨ.ਕੇ.ਸ਼ਰਮਾ
ਲੋਕਾਂ ਨੂੰ ਬਿਨਾ ਕਿਸੇ ਡਰ ਦੇ ਵੋਟਾਂ ਪਾਉਣ ਦੀ ਕੀਤੀ ਅਪੀਲ
ਜੀਰਕਪੁਰ, 13 ਫਰਵਰੀ (ਐਸ ਅਗਨੀਹੋਤਰੀ )
ਕੌਂਸਲ ਚੋਣਾਂ ਵਿਚ ਹੋਣ ਵਾਲੀ ਹਾਰ ਦੇ ਡਰ ਤੋਂ ਕਾਂਗਰਸ ਪਾਰਟੀ ਬੁਖਲਾਹਟ ਵਿਚ ਗੁੰਡਾਗਰਦੀ `ਤੇ ਉੱਤਰ ਆਈ ਹੈ ਅਤੇ ਕਾਂਗਰਸੀ ਲੀਡਰ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਕੁੱਟਮਾਰ ਕਰਦੇ ਫਿਰ ਰਹੇ ਹਨ।ਕਾਂਗਰਸ ਦੀ ਇਸ ਗੁੰਡਾਗਰਦੀ ਦਾ ਜਵਾਬ ਲੋਕ 14 ਫਰਵਰੀ ਕਰਾਰੀ ਹਾਰ ਦੇ ਰੂਪ ਵਿਚ ਦੇਣਗੇ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਐਨ.ਕੇ.਼ਸਰਮਾ ਨੇ ਜੀਰਕਪੁਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸਰਕਾਰ ਅਤੇ ਪ੍ਰ਼ਸ਼ਾਸ਼ਨ ਨਾਲ ਹੈ। ਐਸ.ਡੀ.ਐਮ ਡੇਰਾਬੱਸੀ ਕਾਂਗਰਸੀ ਹਲਕਾ ਇੰਚਾਰਜ਼ ਦੀਪਇੰਦਰ ਸਿੰਘ ਢਿੱਲੋਂ ਦਾ ਗੁਲਾਮ ਬਣ ਕੇ ਕੰਮ ਕਰ ਰਿਹਾ ਹੈ।ਪਹਿਲਾਂ 22 ਹਜ਼ਾਰ ਵੋਟਾਂ ਕੱਟੀਆਂ, ਫਿਰ ਬੂਥਾਂ ਦੀ ਅਦਲੀ ਬਦਲੀ ਕੀਤੀ ਅਤੇ ਵੱਡੇ ਪਿੰਡਾਂ ਦੇ ਬੂਥ ਹੀ ਖਤਮ ਕਰ ਦਿੱਤੇ ਗਏ ਤਾਂ ਕਿ ਸ੍ਰੋਮਣੀ ਅਕਾਲੀ ਦਲ ਨੂੰ ਕਿ ਵੋਟ ਹੀ ਪੋਲ ਨਾ ਪੋਲ ਸਕੇ।ਜਦੋਂ ਅਸੀਂ ਲੋਕਾਂ ਨਾਲ ਮਿਲ ਕੇ ਇਸ ਦਾ ਵਿਰੋਧ ਕੀਤਾ ਤਾਂ ਐਸ.ਡੀ.ਐਮ ਨੇ ਪਹਿਲਾਂ ਤਾਂ ਭਰੋਸਾ ਦਿਵਾਇਆ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ। ਜਦੋਂ 3 ਦਿਨ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਸਾਫ ਜਵਾਬ ਦੇ ਦਿੱਤਾ ਉਨ੍ਹਾਂ ਨੂੰ ਉਪਰੋਂ ਦਬਾਅ ਅਤੇ ਜਿਥੇ ਬੂਥ ਬਣਾਏ ਗਏ ਹਨ ਉਥੇ ਹੀ ਵੋਟਿੰਗ ਹੋਵੇਗੀ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿਸੇ ਵੀ ਬੀਐਲਓ ਡਿਊਟੀ ਪਰਚੀ ਵੰਡਣ `ਤੇ ਨਹੀਂ ਲਾਈ ਗਈ ਅਤੇ ਸਖਤ ਹਦਾਇਤਾਂ ਦੇ ਦਿਤੀਆਂ ਗਈਆਂ ਕਿ ਕੋਈ ਵੀ ਬੀਐਲਓ ਪੋਲਿੰਗ ਬੂਥ `ਤੇ ਨਹੀਂ ਬੈਠੇਗਾ। ਫਿਰ ਦੱਸੋ ਕਿਵੇ ਸਮੂਥ ਪੋਲਿੰਗ ਹੋ ਸਕਦੀ ਹੈ? ਉਨ੍ਹਾਂ ਕਿਹਾ ਇਹ ਸਾਰੀਆਂ ਕਾਰਵਾਈ ਇਸ ਕਰਕੇ ਹੋ ਰਹੀਆਂ ਹਨ ਤਾਂ ਕਿ ਵੋਟਾਂ ਪੋਲ ਨਾ ਹੋ ਸਕਣ।ਉਨ੍ਹਾਂ ਕਿਹਾ ਇਸ ਸਬੰਧੀ ਉਨ੍ਹਾਂ ਹਾਈ ਕੋਰਟ ਵਿਚ ਰਿਟ ਵੀ ਦਾਇਰ ਕੀਤੀ ਹੈ।
ਉਨ੍ਹਾਂ ਕਿਹਾ ਕਾਂਗਰਸੀ ਹਲਕਾ ਇੰਚਾਰਜ਼ ਢਿੱਲੋਂ ਦੇ ਸਮਰਥਕ ਚੋਣ ਜਾਬਤੇ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਅੱਜ ਚੋਣ ਪ੍ਰਚਾਰ ਬੰੰਦ ਹੋਣ ਦੇ ਬਾਵਜੂਦ ਵੀ ਸਰਕਾਰੀ ਗਲੀਆਂ ਵਿਚ ਵੱਡੇ ਹੋਰਡਿੰਗ ਲਗਾ ਕੇ ਗਲੀਆਂ ਬੰਦ ਕੀਤੀ ਜਾ ਰਹੀਆਂ ਹਨ। ਸਥਾਨਕ ਡੀ.ਪੀ.ਐਸ ਸਕੂਲ ਨੂੰ ਪੋਲਿੰਗ ਬੂਥ ਬਣਾਇਆ ਗਿਆ ਹੈ ਇਸ ਬੂਥ ਦੀਆਂ ਗਲੀਆਂ ਵਿਚੋਂ ਟਾਈਲਾ ਪੁਟਵਾ ਕੇ ਪਾਣੀ ਖੜ੍ਹਾ ਕਰ ਦਿੱਤਾ ਗਿਆ ਤਾਂ ਕਿ ਲੋਕ ਵੋਟਾਂ ਪਾਉਣ ਨਾ ਆ ਸਕਣ। ਉਨ੍ਹਾਂ ਕਿਹਾ ਦੀਪਇੰਦਰ ਢਿੱਲੋਂ ਨੇ ਕਾਂਗਰਸੀਆਂ ਨੂੰ ਨਹੀਂ ਬਲਕਿ ਪੈਸੇ ਲੈ ਕੇ ਉਨ੍ਹਾਂ ਦਲਾਲਾਂ ਟਿਕਟਾਂ ਦਿੱਤੀਆਂ ਹਨ ਜਿਹੜੇ ਉਸ ਵਾਸਤੇ ਨਜਾਇਜ਼ ਮਾਈਨਿੰਗ, ਗੁੰਡਾ ਟੈਕਸ ਅਤੇ ਨਜਾਇਜ਼ ਸ਼ਰਾਬ ਵੇਚ ਕੇ ਪੈਸੇ ਇਕੱਠੇ ਕਰਦੇ ਹਨ।
ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਇਕ ਵੋਟ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਪਾਉਣ ਕਿਉਂਕਿ ਜੇ ਅਸੀਂ ਅੱਜ ਗੁੰਡਿਆਂ ਅੱਗੇ ਝੁਕ ਗਏ ਤਾਂ ਇਹ ਕੱਲ੍ਹ ਨੂੰ ਸਾਡੀਆਂ ਸ਼ਾਮਲਾਟਾਂ `ਤੇ ਕਬਜੇ਼ ਕਰਨਗੇ। ਕੌਸਲਾਂ ਤੇ ਬੈਠ ਕੇ ਸਾਡਾ ਪੈਸਾ ਖੁਰਦਬੁਰਦ ਕਰਨਗੇ।ਉਨ੍ਹਾਂ ਕਿਹਾ ਢਿੱਲੋਂ ਨੇ ਆਪਣਾ ਬੇਟਾ 12 ਨੰਬਰ ਵਾਰਡ ਤੋਂ ਇਸੇ ਕਰਕੇ ਖੜ੍ਹਾ ਕੀਤਾ ਹੈ ਕਿ ਉਹ ਉਥੇ ਦੀ 17 ਕਿਲੇ ਜ਼ਮੀਨ `ਤੇ ਕਬਜ਼ਾ ਕਰ ਸਕੇ।ਉਨ੍ਹਾਂ ਲੋਕਾਂ ਨੂੰ ਕਿਹਾ ਅੱਜ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਇਸ ਲਈ ਘਰਾਂ ਤੋਂ ਨਿਕਲੋਂ ਅਤੇ ਆਪਣੇ ਵੋਟ ਦਾ ਇਸਤੇਮਾਲ ਕਰਕੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਸਫਲ ਬਣਾਓ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਭਾਵੇਂ ਵਿਰੋਧੀ ਜਿੰਨੀਆਂ ਮਰਜ਼ੀ ਚਾਲਾਂ ਚਲੀ ਜਾਣ ਜਾਲੀ ਵੋਟਾਂ ਬਣਾਈ ਜਾਣ ਪਰ 14 ਫਰਵਰੀ ਨੂੰ ਲੋਕ ਡੇਰਾਬੱਸੀ ਲਾਲੜੂ ਅਤੇ ਜੀਰਕਪੁਰ ਦੀਆਂ ਸਾਰੀਆਂ 67 ਸੀਟਾਂ ਉਨ੍ਹਾਂ ਦੀ ਟੀਮ ਨੂੰ ਜੇਤੂ ਬਣਾਉਣਗੇ ਅਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ।