April 23, 2026
#ਪੰਜਾਬ

ਅਪੋਲੋ ਵੱਲੋ ਆਰੀਅਨਜ਼ ਵਿੱਚ ਰੁਜ਼ਗਾਰ ਮੇਲਾ 7 ਅਗਸਤ ਨੂੰ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਅਤੇ ਜ਼ਿਲਾ ਰੁਜ਼ਗਾਰ ਅਤੇ ਧੱਮ ਬਿਰੋ ਪਟਿਆਲਾ 7 ਅਗਸਤ ਨੂੰ ਆਰੀਅਨਜ਼ ਕੈਂਪਸ ਵਿਖੇ ਪੰਜਾਬ ਸਰਕਾਰ ਦੇ ” ਘਰ ਘਰ ਰੁਜ਼ਗਾਰ” ਮੁਹਿੰਮ ਤਹਿਤ ਨਰਸਿੰਗ ਵਿਦਿਆਰਥੀਆਂ ਲਈ ਇੱਕ ਜੁਆਇੰਟ ਪੂਲ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕਰਨ ਜਾ ਰਹੇ ਹਨ।ਇਹ ਪਲੇਸਮੈਂਟ ਡਰਾਈਵ ਦਿੱਲੀ ਦੀ ਮੰਨੀ-ਪ੍ਰਮੰਨੀ ਕੰਪਨੀ ਅਪੋਲੋ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦਿੱਲੀ ਵੱਲੋਂ ਆਯੋਜਿਤ ਕੀਤੀ ਜਾਵੇਗੀ। ਇਹ ਪਲੇਸਮੈਂਟ ਡਰਾਈਵ ਦਿੱਲੀ ਵਿੱਚ ਹੋਮ ਕੇਅਰ ਨਰਸਾਂ ਦੀ ਭਰਤੀ ਦੇ ਲਈ ਆਯੋਜਿਤ ਕੀਤੀ ਜਾਵੇਗੀ। ਇਛੁੱਕ ਵਿਦਿਆਰਥੀ www.aryans.edu.in ਤੇ ਰਜਿਸਟਰ ਕਰ ਸਕਦੇ ਹਨ।ਇਸ ਡਰਾਈਵ ਵਿੱਚ ਜੀਐਨਐਮ, ਏਐਨਐਮ ਅਤੇ ਬੀ.ਐਸਸੀ (ਔਰਤਾਂ) ਉਮੀਦਵਾਰ ਜਿਹਨਾਂ ਦੀ ਉਮਰ 21 ਤੋਂ 32 ਸਾਲ ਦੇ ਵਿਚਕਾਰ ਹੈ ਅਰਜ਼ੀ ਦੇ ਸਕਦੇ ਹਨ ਅਤੇ ਦਿੱਲੀ/ਐਨਸੀਆਰ ਵਿੱਚ 400 ਖਾਲੀ ਅਸਾਮੀਆਂ ਲਈ ਇੰਟਰਵਿਊ ਵਿੱਚ ਸ਼ਾਮਿਲ ਹੋ ਸਕਦੇ ਹਨ। ਅਪੋਲੋ ਹੋਮ ਹੈਲਥਕੇਅਰ ਲਿਮ. ਇੰਟਰਵਿਊ ਵਿੱਚ ਕਲੀਨੀਕਲ ਅਤੇ ਐਚਆਰ ਦੌਰ ਸ਼ਾਮਿਲ ਹੋਣਗੇ।ਚੰਗੇ ਉਮੀਦਵਾਰਾਂ ਨੂੰ 3.96 ਲੱਖ ਤੱਕ ਦਾ ਤਨਖਾਹ, ਲੋਕਲ ਟ੍ਰਾਂਸਪੋਰਟ, ਰਿਹਾਇਸ਼, ਪੀਐਫ ਅਤੇ ਹੋਰ ਲਾਭ ਦਿੱਤੇ ਜਾਣਗੇ।