Skip to content

ਹਵਾਈ ਫੌਜ ਮੁਖੀ ਦੇ ਨਾਲ ਅਭਿਨੰਦਨ ਨੇ ਉਡਾਇਆ ਮਿਗ-21

Share this story

ਨਵੀਂ ਦਿੱਲੀ – ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਫਰਵਰੀ ਵਿੱਚ ਪਾਕਿਸਤਾਨ ਦੀ ਹਿਰਾਸਤ ਤੋਂ ਛੁੱਟਣ ਤੋਂ ਬਾਅਦ ਪਹਿਲੀ ਵਾਰ ਜੰਗੀ ਜਹਾਜ਼ ਉੱਡਾਇਆ। ਉਸ ਦੇ ਨਾਲ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਵੀ ਜਹਾਜ਼ ਵਿੱਚ ਸੀ। ਦੋਵੇਂ ਮਿਗ-21 ਵਿੱਚ ਥੋੜ੍ਹੀ ਦੂਰ ਉੱਡੇ। ਹਵਾਈ ਫੌਜ ਮੁਖੀ ਵੀ ਮਿਗ-21 ਦੇ ਪਾਇਲਟ ਹਨ। ਉਨ੍ਹਾਂ ਨੇ ਕਾਰਗਿਲ ਯੁੱਧ ਦੇ ਸਮੇਂ 17 ਸਕੁਐਰਡਨ ਦੀ ਕਮਾਨ ਸੰਭਾਲਦੇ ਹੋਏ ਜਹਾਜ਼ ਉਡਾਇਆ ਸੀ। ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਇਕ ਵੱਡਾ ਚਿਹਰਾ ਬਣੇ ਸਨ। ਅਭਿਨੰਦਨ ਦੇ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਮੁੜ ਜਹਾਜ਼ ਉਡਾਉਣ ’ਤੇ ਸਸਪੈਂਸ ਬਣ ਗਿਆ ਸੀ। ਹਾਲਾਂਕਿ ਉਦੋਂ ਏਅਰਫੋਰਸ ਚੀਫ ਧਨੋਆ ਨੇ ਸਾਫ ਕੀਤਾ ਸੀ ਕਿ ਮੈਡੀਕਲ ਫਿਟਨੈਸ ਤੋਂ ਬਾਅਦ ਅਭਿਨੰਦਨ ਮੁੜ ਜਹਾਜ਼ ਉਡਾਣਗੇ। ਪਿਛਲੇ ਮਹੀਨੇ ਆਈ. ਏ. ਐਫ. ਬੈਂਗਲੁਰੂ ਦੇ ਇੰਸਟੀਚਿਊਟ ਆਪ ਏਰੋਸਪੇਸ ਮੈਡੀਸੀਨ ਨੇ ਅਭਿਨੰਦਨ ਵਰਤਮਾਨ ਨੂੰ ਮੁੜ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਮਨਜ਼ੂਰੀ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਉਹ ਇਸ ਜਾਂਚ ਵਿੱਚ ਪੂਰੀ ਤਰ੍ਹਾਂ ਪਾਸ ਹੋ ਗਏ।ਯਾਦ ਰਹੇ ਕਿ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀ. ਆਰ. ਪੀ. ਐਫ. ਦੇ 40 ਤੋਂ ਵਧ ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਉਸ ਦਾ ਬਦਲਾ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਕਰ ਕੇ ਲਿਆ। 27 ਫਰਵਰੀ ਨੂੰ ਭਾਰਤੀ ਸਰਹੱਦ ਵਿੱਚ ਆਏ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਦਾ ਮਿਗ-21 ਬਾਈਸਨ ਨਾਲ ਪਿੱਛਾ ਕਰਦੇ ਹੋਏ ਅਭਿਨੰਦਨ ਐਲ.ਓ.ਸੀ. ਪਾਰ ਕਰ ਗਏ ਸਨ ਅਤੇ ਪਾਕਿਸਤਾਨੀ ਫਾਈਟਰ ਪਲੇਨ ਐਫ-16 ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਬਕ੍ਰੈਸ਼ ਹੋ ਗਿਆ ਸੀ ਅਤੇ ਉਹ ਪੈਰਾਸ਼ੂਟ ਤੋਂ ਹੇਠਾਂ ਉਤਰੇ ਸਨ ਪਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਉਤਰਨ ਕਾਰਨ ਉਹ ਪਾਕਿਸਤਾਨੀ ਫੌਜ ਦੀ ਕੈਦ ਵਿੱਚ ਪਹੁੰਚ ਗਏ ਸਨ। ਉਨਾਂ ਨੂੰ ਜਦੋਂ ਪਾਕਿਸਤਾਨੀ ਫੌਜ ਨੇ ਫੜਿਆ ਸੀ, ਉਦੋਂ ਉਨ੍ਹਾਂ ਨੇ ਜੋ ਸਾਹਸ ਦਿਖਾਇਆ, ਜਿਸ ਦੀ ਅੱਜ ਵੀ ਤਾਰੀਫ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਇਸ ਲਈ ਆਜ਼ਾਦੀ ਦਿਵਸ ਤੇ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

Share this story
WRITTEN BY

BREAKING