April 29, 2026
#ਦੇਸ਼ ਦੁਨੀਆਂ

ਜਾਪਾਨ ਵਿੱਚ ਤੂਫਾਨ ਕਾਰਨ 30 ਵਿਅਕਤੀ ਜ਼ਖਮੀ, 60000 ਘਰਾਂ ਦੀ ਬਿਜਲੀ ਬੰਦ

ਟੋਕੀਓ ਜਾਪਾਨ ਵਿੱਚ ਆਏ ਭਿਆਨਕ ਤੂਫਾਨ ‘ਤਪਾਹ’ ਕਾਰਨ ਵੱਖ-ਵੱਖ ਸੂਬਿਆਂ ਵਿਚ ਘੱਟੋ-ਘੱਟ 30 ਵਿਅਕਤੀ ਜ਼ਖਮੀ ਹੋ ਗਏ| ਜਦਕਿ ਕਰੀਬ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ| ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਤੂਫਾਨ ਕਾਰਨ ਓਕੀਨਾਵਾ, ਸਾਗਾ, ਨਾਗਾਸਾਕੀ ਅਤੇ ਮਿਆਜਾਕੀ ਸੂਬੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ| ਤੂਫਾਨ ਨੇ ਦੱਖਣੀ ਅਤੇ ਦੱਖਣੀ-ਪੱਛਮੀ ਇਲਾਕੇ ਵਿਚ ਦਸਤਕ ਦਿੱਤੀ ਸੀ| ਕਿਊਸ਼ੂ ਟਾਪੂ ਵਿਚ ਕਰੀਬ 50 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਦਕਿ ਯਾਮਾਗੁਚੀ ਸੂਬੇ ਦੇ ਹੋਂਸ਼ੁ ਸੂਬੇ ਵਿਚ 9 ਹਜ਼ਾਰ ਘਰਾਂ ਦੀ ਬਿਜਲੀ ਕੱਟੀ ਗਈ ਹੈ| ਤੂਫਾਨ ਕਾਰਨ ਸੋਮਵਾਰ ਨੂੰ 54 ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ| ਇਹ ਤੂਫਾਨ ਹਾਲੇ ਜਾਪਾਨ ਸਾਗਰ ਤੋਂ ਹੁੰਦਾ ਹੋਇਆ ਪੂਰਬੀ ਉੱਤਰੀ ਇਲਾਕੇ ਵੱਲ ਵੱਧ ਰਿਹਾ ਹੈ| ਇਸ ਤੂਫਾਨ ਦੇ ਮੰਗਲਵਾਰ ਰਾਤ ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਵਿਚ ਪਹੁੰਚਣ ਦੀ ਸੰਭਾਵਨਾ ਹੈ| ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ|