April 12, 2026

ਸਿਹਤ ਮੰਤਰੀ ਦੀਆਂ ਹਦਾਇਤਾਂ ਕਾਰਨ ਨਕਲੀ ਅਤੇ ਮਿਲਾਵਟੀ ਘਿਉ ਵੇਚਣ ਵਾਲਿਆਂ ਨੂੰ ਪਈਆਂ ਭਾਜੜਾਂ

ਬਰਨਾਲਾ – ਜ਼ਿਲ੍ਹਾ ਬਰਨਾਲਾ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਥਾਣਾ ਸਿਟੀ ਦੇ ਨੇੜੇ ਸੁਨਿਆਰਾ ਮਾਰਕੀਟ ਦੀ ਨੁੱਕਰ ‘ਤੇ ਗਰਗ ਟ੍ਰੇਡਰਜ਼ ਦੀ ਦੁਕਾਨ ‘ਤੇ ਛਾਪੇਮਾਰੀ ਕਰਦਿਆਂ 15 ਕਿੱਲੋ ਦੇਸੀ ਘਿਓ ਜ਼ਬਤ ਕੀਤਾ ਗਿਆ। ਇਸਤੋਂ ਇਲਾਵਾ ਹੋਰ ਮਿਠਾਈ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ। ਇਸ ਛਾਪੇਮਾਰੀ ਦੀ ਅਗਵਾਈ ਜ਼ਿਲ੍ਹਾ ਸਿਹਤ ਅਫਸਰ ਡਾ.ਰਾਜ ਕੁਮਾਰ ਅਤੇ ਡਿਊਟੀ ਮਜਿਸ਼ਟ੍ਰੇਰ ਤਹਿਤਸੀਲਦਾਰ ਹਰਬੰਸ ਸਿੰਘ ਕਰ ਰਹੇ ਸਨ। ਇਸ ਸਬੰਈ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇ ਨਜਰ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਗੁਪਤ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਥਾਣਾ ਸਿਟੀ ਦੇ ਬਿਲਕੁਲ ਨਜਦੀਕ ਸੁਨਿਆਰਾ ਮਾਰਕੀਟ ਦੀ ਨੁੱਕਰ ਤੋਂ ਗਰਗ ਟ੍ਰੇਡਰਜ਼ ਦੀ ਦੇਸੀ ਘਿਉ ਦੀ ਦੁਕਾਨ ਤੋਂ 15 ਕਿੱਲੋ ਘਿਓ ਅਤੇ ਸ਼ਹਿਰ ਦੇ ਮੁੱਖ ਸਦਰ ਬਜਾਰ ਚ ਮਿਠਾਈ ਦੀਆਂ ਦੁਕਾਨਾਂ ਤੋਂ ਵੱਖ-ਵੱਖ ਹਰ ਪਦਾਰਥਾਂ ਦੇ ਸੈਪਲ ਭਰੇ ਗਏ ਹਨ। ਉਹਨਾਂ ਦੱਸਿਆ ਕਿ ਕਿਸੇ ਵੀ ਹਾਲਤ ਵਿੱਚ ਮਿਲਾਵਟ ਖੋਰੀ ਬਰਦਾਸਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਮਿਲਾਵਟ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਫਾਈ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਕਿ ਗਾਹਕਾਂ ਨੂੰ ਸਾਫ ਸੁਥਰਾ ਖਾਦ ਪਦਾਰਥ ਮਿਲ ਸਕੇ। ਜਿਕਰਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਨੂੰ ਦੇਖਦੇ ਹੀ ਸ਼ਹਿਰ ਦੀਆਂ ਬਹੁਤ ਸਾਰੀਆਂ ਮਿਠਾਈ ਦੀਆਂ ਦੁਕਾਨਾਂ ਬੰਦ ਹੋ ਗਈਆਂ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਬੇਚੇ ਜਾ ਰਹੇ ਖਾਦ ਪਦਾਰਥ ਸ਼ੁੱਧ ਨਹੀਂ ਹੋ ਸਕੇ। ਡਿਊਟੀ ਮਜਿਸ਼ਟਰੇਟ ਤਹਿਸੀਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਵਿੱਚ ਮਠਾਆਈ ਦੀ ਦੁਕਾਨ ਤੋਂ ਲੱਗਭਗ 10 ਕਿੱਲੋ ਨਾ ਖਾਣਯੋਗ ਲੱਡੂ ਸੁੱਟਵਾਏ ਗਏ ਹਨ ਅਤੇ ਬਾਲੋਸ਼ਾਹੀ ਅਤੇ ਖੋਏ ਦੀ ਮਿਠਾਈ ਦੇ ਸੈਂਪਲ ਭਰਵਾਏ ਗਏ ਹਨ। ਇਸ ਮੌਕੇ ਫ਼ੂਡ ਸੈਫਟੀ ਅਫ਼ਸਰ ਅਭਿਨਵ ਗੋਸ਼ਲੇ, ਸਹਾਇਕ ਹਰਿੰਦਰਜੀਤ ਸਿੰਘ ਅਤੇ ਡਰਾਇਵਰ ਜਸਪਾਲ ਸਿੰਘ ਆਦਿ ਸ਼ਾਮਿਲ ਸਨ।ਸਿਹਤ ਦੀ ਮੰਤਰੀ ਦੀਆਂ ਹਦਾਇਤਾਂ ‘ਤੇ ਹੋਇਆ ਸੀ ਬੋਰਡ ਦਾ ਗਠਨ- ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਵਿੱਚ ਨਕਲੀ ਅਤੇ ਦੇਸੀ ਘਿਉ ਵੇਚਣ ਵਾਲਿਆਂ ਖਿਲਾਫ਼ ਸਿਹਤ ਮੰਤਰੀ ਬਲਵੀਰ ਸਿੰਘ ਕੋਲ ਗਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਦੀ ਅਗਵਾਈ ਵਿੱਚ ਇੱਕ ਬੋਰਡ ਦਾ ਗਠਨ ਕੀਤਾ ਗਿਆ, ਜਿਸਦੀ ਅਗਵਾਈ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਹਰਬੰਸ ਸਿੰਘ ਕਰ ਰਹੇ ਸਨ। ਜਿਨ੍ਹਾਂ ਵਲੋਂ ਇਹ ਛਾਪੇਮਾਰੀ ਕੀਤੀ ਗਈ।ਮਿਲਾਵਟਖ਼ੋਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸਿਹਤ ਮੰਤਰੀ- ਇਸ ਸਬੰਧੀ ਪੰਜਾਬ ਪੰਜਾਬ ਦੇ ਸਿਹਤ ਮੰਤਰੀ ਸ.ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਿਲਾਵਟਖ਼ੋਰਾਂ ਖਿਲਾਫ਼ ਪੂਰੀ ਸਖ਼ਤ ਹੈ। ਜੇਕਰ ਕੋਈ ਵੀ ਵਿਅਕਤੀ ਨਕਲੀ ਉਤਪਾਦਨ ਜਾਂ ਮਿਲਾਵਟਖ਼ੋਰੀ ਕਰਦਾ ਹੈ ਤਾਂ ਉਸਦੇ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਵਿੱਚ ਕੋਈ ਅਧਿਕਾਰੀ ਸ਼ਾਮਲ ਹੈ ਤਾਂ ਉਸਨੂੰ ਵੀ ਬਖਸਿਆ ਨਹੀਂ ਜਾਵੇਗਾ।ਛਾਪੇਮਾਰੀ ਲਗਾਤਾਰ ਰਹੇਗੀ ਜਾਰੀ : ਰੂਹੀ ਦੁੱਗ- ਜਾਣਕਾਰੀ ਦਿੰਦਿਆਂ ਏਡੀਸੀ ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮਿਲਾਵਟਖੋਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਿਹਤ ਵਿਭਾਗ ਨੂੰ ਲਗਾਤਾਰ ਛਾਪੇਮਾਰੀ ਕਰਨ ਦੇ ਆਦੇਸ਼ ਕੀਤੇ ਗਏ ਹਨ।