ਪਾਕਿ ਇਕਲੌਤਾ ਦੇਸ਼ ਜੋ ਅੱਤਵਾਦੀਆਂ ਨੂੰ ਦਿੰਦੈ ਪੈਨਸ਼ਨ : ਵਿਦਿਸ਼ਾ ਮੈਤਰਾ
ਨਿਊਯਾਰਕ – ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭੜਕਾਊ ਭਾਸ਼ਣ ਦਾ ਜਵਾਬ ਅੱਜ ਦਿੱਤਾ| ਭਾਰਤ ਵਲੋਂ ਵਿਦੇਸ਼ ਮੰਤਰਾਲੇ ਦੀ ਫਸਟ ਸੈਕੇਟਰੀ ਵਿਦਿਸ਼ਾ ਮੈਤਰਾ ਨੇ ਕਿਹਾ ਕਿ ਇਮਰਾਨ ਖਾਨ ਵਲੋਂ ਪ੍ਰਮਾਣੂ ਯੁੱਧ ਦੀਆਂ ਗੱਲਾਂ ਕਰਨਾ ਸ਼ਾਂਤੀ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦਾ| ਇਕ ਇਨਸਾਨ ਜੋ ਕਦੇ ਕ੍ਰਿਕਟ ਖੇਡਦਾ ਸੀ, ਉਸ ਨੇ ਦੁਨੀਆ ਸਾਹਮਣੇ ਨਫਰਤ ਭਰਿਆ ਭਾਸ਼ਣ ਦਿੱਤਾ| ਦੁਨੀਆ ਵਿੱਚ ਪਾਕਿਸਤਾਨ ਇਕੱਲਾ ਦੇਸ਼ ਹੈ, ਜੋ ਅੱਤਵਾਦੀਆਂ ਨੂੰ ਸ਼ਰਣ ਦਿੰਦਾ ਹੈ|ਮੈਤਰਾ ਨੇ ਕਿਹਾ ਕਿ ਕੀ ਪਾਕਿਸਤਾਨ ਇਸ ਗੱਲ ਨੂੰ ਮੰਨਦਾ ਹੈ ਕਿ ਉਹ 130 ਅੱਤਵਾਦੀਆਂ ਦਾ ਪਨਾਹਗਾਹ ਹੈ| ਇਨ੍ਹਾਂ ਵਿੱਚੋਂ 25 ਯੂ. ਐਨ. ਵਲੋਂ ਘੋਸ਼ਿਤ ਅੱਤਵਾਦੀ ਹਨ| ਕੀ ਪਾਕਿਸਤਾਨ ਦੱਸ ਸਕਦਾ ਹੈ ਕਿ ਕਿਉਂ ਉਹ ਅਲਕਾਇਦਾ ਅਤੇ ਹੋਰ ਅੱਤਵਾਦੀਆਂ ਲਈ ਪੈਨਸ਼ਨ ਦੇਣ ਦੀ ਗੱਲ ਕਹਿੰਦਾ ਹੈ| ਕੀ ਪ੍ਰਧਾਨ ਮੰਤਰੀ ਖਾਨ ਇਹ ਕਬੂਲਣਗੇ ਕਿ ਪਾਕਿਸਤਾਨ ਓਸਾਮਾ ਬਿਨ ਲਾਦੇਨ ਦਾ ਬਚਾਅ ਕਰਨ ਵਾਲਾ ਦੇਸ਼ ਸੀ| ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਮੰਗ ਕਰਾਂਗੇ ਕਿ ਤੁਸੀਂ ਇਤਿਹਾਸ ਨੂੰ ਯਾਦ ਰੱਖੋ| ਤੁਸੀਂ ਨਾ ਭੁੱਲੋ ਕਿ 1971 ਵਿੱਚ ਪਾਕਿਸਤਾਨ ਨੇ ਕਿਸ ਤਰ੍ਹਾਂ ਈਸਟ ਪਾਕਿਸਤਾਨ ਵਿੱਚ ਆਪਣੇ ਹੀ ਲੋਕਾਂ ਦਾ ਕਤਲ ਕੀਤਾ ਸੀ| ਲੋਕਾਂ ਨੂੰ ਪਾਕਿਸਤਾਨ ਜਾ ਕੇ ਨਾਗਰਿਕਾਂ ਦਾ ਹਾਲ ਦੇਖਣਾ ਚਾਹੀਦਾ ਹੈ| ਜਿੱਥੇ ਪਾਕਿਸਤਾਨ ਅੱਤਵਾਦ ਤੇ ਜ਼ੋਰ ਦਿੰਦਾ ਹੈ ਪਰੰਤੂ ਹੀ ਭਾਰਤ ਵਿਕਾਸ ਤੇ ਹੈ| ਭਾਰਤੀ ਦਾ ਜੋਰ ਨਾਗਰਿਕਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਹੈ ਕਿ ਕੋਈ ਉਨ੍ਹਾਂ ਲਈ ਬੋਲੇ| ਮੈਤਰਾ ਨੇ ਕਿਹਾ-ਹੁਣ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੂ. ਐਨ. ਆਬਜ਼ਾਵੇਟਰੀ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਇਹ ਜਾਂਚ ਕੀਤੀ ਜਾ ਸਕੇ ਕਿ ਉੱਥੇ ਕੋਈ ਅੱਤਵਾਦੀ ਸੰਗਠਨ ਕਿਰਿਆਸ਼ੀਲ ਨਹੀਂ ਹੈ? ਕੀ ਦੁਨੀਆ ਉਨ੍ਹਾਂ ਨੂੰ ਇਸ ਵਾਅਦੇ ਨੂੰ ਯਾਦ ਦਿਲਾਏਗੀ| ਅਸੀਂ ਇਮਰਾਨ ਖਾਨ ਤੋਂ ਜੋ ਵੀ ਕੁੱਝ ਸੁਣਿਆ ਉਹ ਦੁਨੀਆ ਪ੍ਰਤੀ ਉਨ੍ਹਾਂ ਦਾ ਇਕ ਪਾਸੜ ਨਜ਼ਰੀਆ ਸੀ| ਇਸ ਵਿੱਚ ਮੈਂ ਬਨਾਮ ਬਾਕੀ ਸਾਰੇ, ਅਮੀਰ ਬਨਾਮ ਗਰੀਬ, ਉੱਤਰ ਬਨਾਮ ਦੱਖਣ, ਵਿਕਸਿਤ ਦੇਸ਼ ਬਨਾਮ ਵਿਕਾਸਸ਼ੀਲ ਦੇਸ਼ ਅਤੇ ਮੁਸਲਿਮ ਬਨਾਮ ਹੋਰ ਧਰਮਾਂ ਦੀਆਂ ਗੱਲਾਂ ਸਨ|






