Skip to content

ਅਮਰੀਕਾ ਵਿੱਚ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਗੋਲੀਆਂ ਮਾਰ ਕੇ ਹੱਤਿਆ

Share this story

ਵਸ਼ਿਗਟਨ ਡੀਸੀ – ਹੈਰਿਸ ਕਾਉਂਟੀ ਸ਼ੈਰਿਫਜ਼ ਦੇ ਡਿਪਟੀ 41 ਸਾਲਾ ਸੰਦੀਪ ਧਾਲੀਵਾਲ ਸ਼ੁੱਕਰਵਾਰ ਦੁਪਹਿਰ ਨੂੰ ਉੱਤਰ ਪੱਛਮ ਹੈਰਿਸ ਕਾਉਂਟੀ ਵਿਚ ਇਕ ਟ੍ਰੈਫਿਕ ਰੋਕਣ ਦੌਰਾਨ ਪਿਛੋ ਗੋਲ਼ੀਆਂ ਮਾਰ ਕੇ ਮਾਰਿਆ ਗਿਆ।। ਧਾਲੀਵਾਲ ‘ਤੇ ਇਕ ਸ਼ੱਕੀ ਵਿਅਕਤੀ ਨੇ ਵਿਲੈਂਸੀ ਕੋਰਟ ਦੇ 14000 ਬਲਾਕ’ ਤੇ ਲਗਭਗ 1 ਵਜੇ ਗੋਲੀਆਂ ਮਾਰ ਦਿੱਤੀਆਂ। ਸ਼ੁੱਕਰਵਾਰ ਉਸਨੂੰ ਲਾਈਫਫਲਾਈਟ ਨੇ ਗੰਭੀਰ ਹਾਲਤ ਵਿੱਚ ਮੈਮੋਰੀਅਲ ਹਰਮਨ ਹਸਪਤਾਲ ਲਿਆਂਦਾ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। 10 ਸਾਲਾ ਪਹਿਲਾ ਧਾਲੀਵਾਲ 2008 ਵਿੱਚ ਹੈਰੀਸ ਕਾਉਂਟੀ ਸ਼ੈਰਿਫਜ਼ ਦਫਤਰ ਵਿੱਚ ਨਜ਼ਰਬੰਦੀ ਅਧਿਕਾਰੀ ਵਜੋਂ ਸ਼ਾਮਲ ਹੋਇਆ ਸੀ ਅਤੇ ਚਾਰ ਸਾਲਾਂ ਬਾਅਦ ਡਿਪਟੀ ਬਣ ਗਿਆ ਸੀ। 2015 ਵਿੱਚ, ਧਾਲੀਵਾਲ ਨੇ ਇਤਿਹਾਸ ਰਚਿਆ ਜਦੋਂ ਐਚ ਸੀ ਐਸ ਓ ਨੇ ਉਸ ਨੂੰ ਆਪਣੀ ਦਾੜ੍ਹੀ ਰੱਖਣ ਅਤੇ ਦਸਤਾਰ ਬੰਨ੍ਹਣ ਦੀ ਇਜਾਜ਼ਤ ਦਿੱਤੀ ।ਜਦੋਂ ਗਸ਼ਤ ਦੌਰਾਨ – ਉਸ ਦੀ ਸਿੱਖੀ ਪਹਿਚਾਣ ਦੀ ਜ਼ਰੂਰਤ ਸੀ। ਡਿਊਟੀ ‘ਤੇ ਰਹਿੰਦਿਆਂ ਉਹ ਪਹਿਲਾ ਐਚਸੀਐਸਓ ਦਾ ਡਿਪਟੀ ਬਣ ਗਿਆ ।ਜਿਸਨੂੰ ਸਿੱਖ ਧਰਮ ਹੋਣ ਦੇ ਨਾਤੇ ਦਸਤਾਰ ਪਾਉਣ ਦੀ ਆਗਿਆ ਦਿੱਤੀ ਗਈ ਸੀ। ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਸਹਾਇਤਾ ਨਾਲ, ਧਾਲੀਵਾਲ ਨੇ ਵਿਭਾਗ ਦੀ ਨੀਤੀ ਨੂੰ ਬਦਲਣ ਅਤੇ ਇਸ ਨੂੰ ਹੋਰ ਮਜਬੂਤ ਕਰਨ ਵਿੱਚ ਸਹਾਇਤਾ ਕੀਤੀ।ਧਾਲੀਵਾਲ ਤੋਂ ਬਾਅਦ ਉਸ ਦੀ ਇੱਕ ਪਤਨੀ ਅਤੇ ਤਿੰਨ ਬੱਚੇ ਹਨ। ਗੋਂਜ਼ਾਲੇਜ਼ ਨੇ ਧਾਲੀਵਾਲ ਨੂੰ “ਕਮਿਉਨਟੀ ਦੇ ਸਤਿਕਾਰਤ ਮੈਂਬਰ“ ਅਤੇ “ਟਰੈਬਲੇਜ਼ਰ“ ਵਜੋਂ ਯਾਦ ਕੀਤਾ ਹੈ। ਗੋਂਜ਼ਾਲੇਜ਼ ਨੇ ਕਿਹਾ, “ਡਿਪਟੀ ਧਾਲੀਵਾਲ ਹਰ ਕਿਸੇ ਨੂੰ ਦਿਲੀ ਦਿਲ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ। “ਪੋਸਟ ਹਾਰਵੇ ਵਿੱਚ ਜਦੋਂ ਸਾਨੂੰ ਸਭ ਤੋਂ ਵੱਧ ਮਦਦ ਦੀ ਲੋੜ ਪਈ, ਤਾਂ ਉਹ ਇੱਕ 18 ਪਹੀਆ ਵਾਲਾ ਵਾਹਨ ਲੋਕਾਂ ਨਾਲ ਲੈਸ ਲਿਆਇਆ ਸੀ ।ਜਿੰਨਾ ਇਕੱਠੇ ਹੋ ਕੇ ਸਾਡੇ ਭਾਈਚਾਰੇ ਦੀ ਮਦਦ ਕੀਤੀ ਸੀ। ਸਿੱਖਸ ਆਫ ਅਮਰੀਕਾ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜਸੀ ਨੇ ਸੰਦੀਪ ਸਿੰਘ ਥਾਲੀਵਾਲ ਨੂੰ ੨੦੧੫ ਵਿੱਚ ਚਾਰ ਜੁਲਾਈ ਦੀ ਅਜ਼ਾਦੀ ਪਰੇਡ ਤੇ ਬਤੌਰ ਵਿਸ਼ੇਸ਼ ਮਹਿਮਾਨ ਵਜੋ ਨਿਵਾਜਿਆਂ ਸੀ । ਜਿੱਥੇ ਸੰਦੀਪ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਉਸ ਦੀ ਦੋ ਦਿਨਾਂ ਦੀ ਵਸ਼ਿਗਟਨ ਡੀਸੀ ਦੀ ਫੇਰੀ ਨੇ ਕਈਆਂ ਦੇ ਮਨਾ ਨੂੰ ਜਿੱਤਿਆ । ਉਹ ਸਿਖ ਐਸੋਸੇਸ਼ਨ ਗੁਰਦੁਆਰੇ ਦੀ ਫੇਰੀ ਸਮੇ ਕਈਆਂ ਸ਼ਖ਼ਸੀਅਤਾਂ ਨੂੰ ਮੋਹ ਗਿਆ । ਖਾਲਸਾ ਪੰਜਾਬੀ ਸਕੂਲ ਦੇ ਸਿਲੇਬਸ ਜਾਰੀ ਸਮੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਦਸਤਾਰਾਂ ਨਾਲ ਪੁਲਿਸ ਤੇ ਫ਼ੌਜ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ।ਉਸ ਦੇ ਵੱਲੋਂ ਕੀਤੇ ਸੰਬੋਧਨ ਵਿੱਚ ਕੀਤੀਆਂ ਅਣਮੁੱਲੀਆਂ ਗੱਲਾਂ ਅੱਜ ਵੀ ਯਾਦ ਆ ਰਹੀਆਂ ਹਨ। ਜੋ ਨੌਜਵਾਨਾਂ ਲਈ ਪ੍ਰੇਰਨਾਂ ਸਰੋਤ ਸਾਬਤ ਹੋ ਰਹੀਆਂ ਹਨ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ,ਡਾਕਟਰ ਸੁਰਿੰਦਰ ਸਿੰਘ ਗਿੱਲ , ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ ਪ੍ਰਧਾਨ ਅਤੇ ਸਾਜਿਦ ਤਰਾਰ ਚੇਅਰਮੈਨ ਮੁਸਲਿਮ ਫਾਰ ਟਰੰਪ ਸੁਖਪਾਲ ਸਿੰਘ ਧਨੋਆ ਪੀ ਟੀ ਸੀ , ਗੁਰਪ੍ਰਤਾਪ ਸਿੰਘ ਵੱਲਾ ਤੇ ਹਰਜੀਤ ਸਿੰਘ ਹੁੰਦਲ ਵੱਲੋਂ ਡੂੰਘਾ ਅਫ਼ਸੋਸ ਪ੍ਰਗਟ ਕੀਤਾ ਗਿਆ। ਉਂਨਾਂ ਕਿਹਾ ਕਿ ਸਿੱਖ ਕੌਮ ਦਾ ਹੀਰਾ ਅਸੀਂ ਗੁਆ ਚੁੱਕੇ ਹਾਂ। ਜਿਸ ਨੇ ਸਿੱਖ ਕਮਿਨਟੀ ਨੂੰ ਅਥਾਹ ਪਿਆਰ ਦਿੱਤਾ । ਹਰ ਮੁਸ਼ਕਲ ਦੀ ਘੜੀ ਵਿੱਚ ਇਸ ਦਾਂ ਯੋਗਦਾਨ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ। ਸਿੱਖਸ ਆਫ ਅਮਰੀਕਾ ਦੀ ਸਮੁੱਚੀ ਟੀਮ ਇਸ ਦੁੱਖ ਦੀ ਘੜੀ ਵਿੱਚ ਪ੍ਰੀਵਾਰ ਨਾਲ ਸ਼ਰੀਕ ਹੈ। ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੰਦੀਪ ਸਿੰਘ ਧਾਲੀਵਾਲ ਦੀ ਆਤਮਾ ਨੂੰ ਗੁਰੂ ਚਰਨਾ ਵਿੱਚ ਨਿਵਾਸ ਦੇਵੇ ਅਤੇ ਪ੍ਰੀਵਾਰ ਨੂੰ ਦੁੱਖ ਸਹਿਣ ਕਰਨ ਦਾ ਬਲ ਬਖ਼ਸ਼ੇ। ਸਿਖਸ ਆਫ ਅਮਰੀਕਾ ਸੰਸਥਾ ਹਮੇਸ਼ਾ ਹੀ ਸੰਦੀਪ ਸਿੰਘ ਧਾਲੀਵਾਲ ਨੂੰ ਯਾਦ ਰੱਖੇਗੀ । ਉਂਨਾਂ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਤੋਰੇਗੀ।

Share this story
WRITTEN BY

BREAKING