ਆਰੀਅਨਜ਼ ਨਰਸਿੰਗ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਵਿਸ਼ਵ ਦਿਲ ਦਿਵਸ
ਮੋਹਾਲੀ – ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ ਨੇੜੇ ਚੰਡੀਗੜ ਦੇ ਜੀਐਨਐਮ ਅਤੇ ਏਐਨਐਮ ਦੇ ਵਿਦਿਆਰਥੀਆਂ ਵੱਲੋਂ ਸਟਾਫ ਨਾਲ ਮਿਲ ਕੇ ਆਪਣੇ ਕੈਂਪਸ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਦਿਲ ਦੇ ਰੋਗਾਂ ਤੋਂ ਬਚਾਅ ਲਈ ਯੂਥ ਵਿੱਚ ਜੀਵਨ ਸ਼ੈਲੀ ਪ੍ਰਬੰਧਨ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ ਦੇ ਕਾਰਡੋਲਜਿਸਟ, ਡਾ. ਹਾਕੀਮ ਇਰਫਾਨ ਸ਼ੌਕਤ ਮੁੱਖ ਮਹਿਮਾਨ ਸਨ।ਵਿਦਿਆਰਥੀਆਂ ਨੇ ਤੰਦਰੁਸਤ ਜਿੰਦਗੀ ਜੀਣ ਲਈ ਦਿਲ ਦੀ ਦੇਖਭਾਲ ਅਤੇ ਇਸ ਦੀ ਸੁਰੱਖਿਆ ਨਾਲ ਸੰਬੰਧਿਤ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕੇਨ ਲਈ ਕਈ ਮਜ਼ੇਦਾਰ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਗਏ।ਇੱਕ ਮੁਫਤ ਮੈਡੀਕਲ ਸਿਹਤ ਜਾਂਚ ਕੈਂਪ ਵੀ ਗਰੇਸ਼ੀਅਨ ਹਸਪਤਾਲ ਤੌ ਆਏ ਮਾਹਿਰਾਂ ਦੀ ਟੀਮ ਜਿਸ ਵਿੱਚ ਡਾ.ਜਸਕਰਨ (ਜਨਰਲ ਫਿਜ਼ੀਸ਼ੀਅਨ), ਡਾ. ਅਮਰਦੀਪ (ਅੱਖਾਂ ਦਾ ਮਾਹਿਰ), ਡਾ.ਇਸ਼ਾ (ਗਾਇਨੀਕੋਲਜਿਸਟ), ਮਿਸ ਨਿਮਰਤ ਅਤੇ ਜੈਸਮੀਨ (ਡਾਇਟੀਸ਼ਨ) ਆਦਿ ਸ਼ਾਮਿਲ ਸਨ ਵੱਲੋਂ ਵਿਦਿਆਰਥੀਆਂ, ਸਟਾਫ ਅਤੇ ਨੇੜੇ ਦੇ ਪਿੰਡ ਨਿਵਾਸੀਆਂ ਲਈ ਆਯੋਜਿਤ ਕੀਤਾ ਗਿਆ।ਡਾ. ਹਾਕੀਮ ਨੇ ਕਾਰਡੀ ਵੈਸਕੁਲਰ ਬਿਮਾਰੀਆਂ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਖਾਣ ਪੀਣ ਦੀਆਂ ਚੰਗੀਆਂ ਆਦਤਾਂ, ਸਿਗਰਟਨੋਸ਼ੀ ਨੂੰ ਖਤਮ ਕਰਨ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ ਕਿਉਂਕਿ ਇਸ ਨਾਲ ਦਿਲ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਹਨਾਂ ਨੂੰ ਖੇਡਾਂ ਅਤੇ ਕਸਰਤ ਦੀ ਮਹੱਤਤਾ ਬਾਰੇ ਵੀ ਦੱਸਿਆ।ਹਾਕੀਮ ਨੇ ਦਿਲ ਨੂੰ ਸਿਹਤਮੰਦ ਰੱਖਣ ਲਈ ਤੰਦਰੁਸਤ ਜੀਵਨ ਸ਼ੈਲੀ, ਤਣਾਅ ਮੁਕਤ ਜੀਵਨ ਤੇ ਜੋਰ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਜੰਕ ਫੂਡ ਤੋ ਪਰਹੇਜ਼ ਕਰਨ ਲਈ ਪ੍ਰੇਰਿਆ ਕਿਉਕਿ ਇਸ ਵਿੱਚ ਕੈਸਟਰੋਲ ਵੱਧ ਮਾਤਰਾ ਵਿੱਚ ਹੁੰਦਾ ਹੈ ਅਤੇ ਤਿੰਨ ਮਹੀਨਿਆਂ ਤੋ ਬਾਅਦ ਜਿਗਰ ਅਤੇ ਦਿਲ ਦਾ ਬਕਾਇਦਾ ਚੈਕਅੱਪ ਕਰਵਾਉਣ ਦੀ ਵੀ ਸਲਾਹ ਦਿੱਤੀ ।






