Skip to content

ਵਾਲੀਬਾਲ ਦੇ ਫੈਡਰੇਸ਼ਨ ਗੋਲਡ ਕੱਪ ਦਾ ਤੀਸਰਾ ਦਿਨ

Share this story

ਪੁਰਸ਼ ਅਤੇ ਮਹਿਲਾ ਵਰਗ ਵਿੱਚ ਕੇਰਲ ਅਤੇ ਮਹਾਂਰਾਸ਼ਟਰ ਵੱਲੋਂ ਜਿੱਤਾਂ ਦਰਜ
ਚੰਡੀਗੜ੍ਹ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਵਾਲੀਵਾਲ-2019 ਦਾ ਫੈਡਰੇਸ਼ਨ ਗੋਲਡ ਕੱਪ ਅੱਜੇ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਖੇਡੇ ਗਏ ਮੈਚਾਂ ਦੇ ਪੁਰਸ਼ ਵਰਗ ਵਿੱਚ ਕੇਰਲ ਨੇ ਇੰਡੀਅਨ ਯੂਨੀਵਰਸਿਟੀਜ਼ ਟੀਮ ਨੂੰ 25-14, 21-25, 25-20 ਅਤੇ 25-23 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ ਮਹਾਂਰਾਸ਼ਟਰ ਨੇ ਦਿੱਲੀ ਨੂੰ 25-19, 21-25, 25-17 ਅਤੇ 25-18 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਹੱਲਾਸ਼ੇਰੀ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਕੰਵਲਜੀਤ ਸਿੰਘ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਵੀ ਮੌਜੂਦ ਸਨ।ਦੂਜੇ ਦਿਨ ਹੋਏ ਮੈਚਾਂ ਵਿੱਚ ਇੰਡੀਅਨ ਯੂਨੀਵਰਸਿਟੀਜ਼ ਦੀ ਪੁਰਸ਼ ਟੀਮ ਨੇ ਰੇਲਵੇਜ਼ ਨੂੰ 25-22, 25-15, 25-19 ਨਾਲ ਹਰਾਇਆ। ਮਹਿਲਾ ਵਰਗ ਵਿੱਚ ਕੇਰਲ ਨੇ ਮਹਾਰਾਸ਼ਟਰ ਨੂੰ 25-11, 25-13 ਅਤੇ 25-18 ਨਾਲ ਮਾਤ ਦਿੱਤੀ।

Share this story
WRITTEN BY

BREAKING