May 1, 2026

ਬਲਾਕ ਪ੍ਰਧਾਨ ਗੁਰਤੇਜ ਮਚਾਕੀ ਵੱਲੋਂ ਡਾਕਟਰਾਂ ਦੀਆਂ ਦੁਕਾਨਾਂ ਦੀ ਚੈਕਿੰਗ

ਸਾਦਿਕ – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸਾਦਿਕ ਵੱਲੋਂ ਅੱਜ ਬਲਾਕ ਸਾਦਿਕ ਦੇ ਪ੍ਰਧਾਨ ਡਾ ਗੁਰਤੇਜ ਮਚਾਕੀ ਦੀ ਅਗਵਾਈ ਹੇਠ ਇਕ ਪੰਜ ਮੈਂਬਰੀ ਟੀਮ ਬਣਾਕੇ ਬਲਾਕ ਸਾਦਿਕ ਦੇ ਮੈਂਬਰਾਂ ਦੀਆਂ ਕਲੀਨਿੱਕਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਕਲੀਨਿਕੀ ਦੀ ਸਾਫ ਸਫਾਈ ਅਤੇ ਮੈਡੀਸਨ ਸਰਿੰਜ ਕੱਟਰ ਅਤੇ ਬੈਗਾ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਕਿਸੇ ਵੀ ਮੈਂਬਰ ਕੋਲੇ ਕੋਈ ਵੀ ਇਤਰਾਜ਼ ਯੋਗ ਮੈਡੀਸਨ ਨਹੀਂ ਮਿਲੀ ਇਸ ਮੋਕੇ ਬਲਾਕ ਪ੍ਰਧਾਨ ਗੁਰਤੇਜ ਮਚਾਕੀ ਨੇ ਸਾਰੇ ਮੈਂਬਰਾਂ ਨੂੰ ਸਖਤੀ ਨਾਲ ਕਿਹਾ ਕਿ ਹਰੇਕ ਮੈਂਬਰ ਨੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਫ ਸਫਾਈ ਅਤੇ ਮੈਡੀਸਨ ਸਰਿੰਜ ਕੱਟਰ ਦਾ ਧਿਆਨ ਰੱਖਣਾ ਅਤੇ ਸਾਫ ਸੁਥਰੀ ਪ੍ਰੈਕਟਿਸ ਕਰਕੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਦੇ ਰਹਿਣਗੇ। ਇਸ ਮੋਕੇ ਡਾਕਟਰ ਹਰਦੇਵ ਪਿੰਕਾ, ਡਾਕਟਰ ਜਗਰੂਪ ਸਿੰਘ ਸੰਧੂ, ਡਾਕਟਰ ਸੁਰਜੀਤ ਸਿੰਘ ਸੇਰ ਸਿੰਘ ਵਾਲਾ, ਡਾਕਟਰ ਜਸਵੀਰ ਸਿੰਘ ਚੇਤ ਸਿੰਘ ਵਾਲਾ ਆਦਿ ਹਾਜ਼ਰ ਸਨ।