ਰਾਜਪਾਲ ਬਦਨੌਰ ਵਲੋਂ ਉੱਘੇ ਪੱਤਰਕਾਰ ਗੋਬਿੰਦ ਠੁਕਰਾਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸਕ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਉੱਘੇ ਪੱਤਰਕਾਰ ਸ੍ਰੀ ਗੋਬਿੰਦ ਠੁਕਰਾਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਹਨਾਂ ਦਾ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ।ਦੁਖੀ ਪਰਿਵਾਰ ਨਾਲ ਹਮਦਰਦੀ ਅਤੇ ਸ਼ੋਕ ਪ੍ਰਗਟ ਕਰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਇਕ ਨਿਡਰ ਅਤੇ ਤਜੁਰਬੇ ਵਾਲਾ ਪੱਤਰਕਾਰ ਦੱਸਿਆ ਅਤੇ ਕਿਹਾ ਕਿ ਅੰਗਰੇਜੀ ਅਤੇ ਭਾਸਾਈ ਮੀਡੀਆ ਵਿੱਚ ਉਹਨਾਂ ਦੀਆਂ ਰਚਨਾਵਾਂ ਲਈ ਉਹਨਾਂ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।ਪੱਤਰਕਾਰ ਨੇ ਸੀਨੀਅਰ ਅਹੁਦਿਆਂ ‘ਤੇ ਵੱਖ-ਵੱਖ ਪ੍ਰਮੁੱਖ ਅਖਬਾਰਾਂ ਦੇ ਸਰਗਰਮ ਪੱਤਰਕਾਰ ਵਜੋਂ ਤਕਰੀਬਨ ਤਿੰਨ ਦਹਾਕਿਆਂ ਤੱਕ ਕੰਮ ਕੀਤਾ ਅਤੇ ਉਹ ਨਾ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਜੰਮੂ ਅਤੇ ਕਸਮੀਰ ਸੂਬਿਆਂ ਵਿਚ ਹੀ ਨਾਮੀ ਪੱਤਰਕਾਰ ਨਹੀਂ ਰਹੇ, ਬਲਕਿ ਉੱਤਰ-ਪੂਰਬ ਅਤੇ ਬਿਹਾਰ ਦੀਆਂ ਅਸ਼ਾਂਤ ਥਾਵਾਂ ਵਿਚ ਵੀ ਸੇਵਾਵਾਂ ਨਿਭਾਈਆਂ। ਦਿਹਾਤੀ ਭਾਰਤ ਬਾਰੇ ਉਹਨਾਂ ਦੀਆਂ ਵਿਆਪਕ ਲਿਖਤਾਂ ਸਦਕਾ ਉਹਨਾਂ ਨੂੰ ਸਟੇਟਸਮੈਨ ਰੂਰਲ ਰਿਪੋਰਟਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਉਹਨਾਂ ਪ੍ਰਵਾਸੀ ਖੇਤ ਮਜਦੂਰਾਂ ਬਾਰੇ ਆਪਣੀਆਂ ਰਿਪੋਰਟਾਂ ਦੀ ਸੁਰੂਆਤ ਦੇ ਸਾਲ ਵਿੱਚ ਇਹ ਪੁਰਸਕਾਰ ਹਾਸਿਲ ਕੀਤਾ ਸੀ।ਉਹਨਾਂ ਦੇ ਸੰਸਕਾਰ ਮੌਕੇ ਬਿਜਲਈ ਸਮਸਾਨਘਾਟ ਵਿਖੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਪੰਜਾਬ ਦੇ ਗਵਰਨਰ ਵਲੋਂ ਵਿਛੜੀ ਰੂਹ ਦੇ ਸਨਮਾਨ ਵਜੋਂ ਸਰਧਾ ਦੇ ਫੁੱਲ ਭੇਂਟ ਕੀਤੇ ਗਏ।






