Skip to content

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਬਾਜਵਾ ਨਾਲ ਮੀਟਿੰਗ ਉਪਰੰਤ ਮਗਨਰੇਗਾ ਯੂਨੀਅਨ ਵੱਲੋਂ ਹੜਤਾਲ ਖਤਮ ਕਰਨ ਦਾ ਫੈਸਲਾ

Share this story

ਚੰਡੀਗੜ – ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਇੱਥੇ ਮਗਨਰੇਗਾ ਯੂਨੀਅਨ ਦੇ ਸਟਾਫ ਨਾਲ ਮੀਟਿੰਗ ਕੀਤੀ।ਜਿਸ ਉਪਰੰਤ ਮਗਨਰੇਗਾ ਯੁਨਿਅਨ ਵੱਲੋਂ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ ਮੀਟਿੰਗ ਵਿਚ ਮਗਨਰੇਗਾ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਆਪਣੀਆਂ ਮੰਗਾਂ ਰੱਖੀਆਂ ਗਈਆਂ।ਇੰਨਾਂ ਮੰਗਾਂ ਨੂੰ ਮੰਤਰੀ ਅਤੇ ਅਧਿਕਾਰੀਆਂ ਵੱਲੋਂ ਬੜੇ ਗੋਰ ਨਾਲ ਸੁਣਿਆ ਗਿਆ ਅਤੇ ਯੁਨਿਅਨ ਨੂੰ ਵਿਸਵਾਸ਼ ਦਵਾਇਆ ਕਿ ਉਹਨਾਂ ਦੀਆਂ ਮੰਗਾਂ ’ਤੇ ਵਿਭਾਗ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਮੰਗਾਂ ਨੂੰ ਸਰਕਾਰ ਦੇ ਪੱਧਰ ’ਤੇ ਵੀ ਵਿਚਾਰਿਆ ਜਾਵੇਗਾ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਹੜਤਾਲ ਦੌਰਾਨ ਮਗਨਰੇਗਾ ਮੁਲਾਜ਼ਮਾਂ ਵਿਰੁਧ ਜਾਰੀ ਕੀਤੇ ਗਏ ਪੱਤਰ ਵੀ ਵਾਪਿਸ ਲਏ ਜਾਣਗੇ। ਇਸ ਉਪਰੰਤ ਮਗਨਰੇਗਾ ਯੁਨਿਅਨ ਵੱਲੋਂ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹਨਾਂ ਵੱਲੋਂ ਪਿਛਲੇ ਸਾਲ ਨਾਲੋ ਵੀ ਵੱਧ ਕੰਮ ਕਰਕੇ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇਗਾ। ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਚੱਠਾ ਅਤੇ ਮਗਨਰੇਗਾ ਯੁਨਿਅਨ ਵੱਲੋਂ ਸ੍ਰੀ ਵਰਿੰਦਰ ਸਿੰਘ (ਪ੍ਰਧਾਨ), ਅਮਿ੍ਰਤਪਾਲ ਸਿੰਘ (ਜਨਰਲ ਸਕੱਤਰ), ਅਮਰੀਕ ਸਿੰਘ (ਪ੍ਰੈਸ ਸਕੱਤਰ), ਰਣਧੀਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਹਰਪਿੰਦਰ ਸਿੰਘ (ਮੀਤ ਪ੍ਰਧਾਨ), ਜਗਤਾਰ ਸਿੰਘ (ਸਲਾਹਕਾਰ), ਰਮਨ ਕੁਮਾਰ, ਸੁਖਦੇਵ ਸਿੰਘ ਅਤੇ ਵਰਿੰਦਰ ਪਾਲ ਸਿੰਘ ਵੱਲੋਂ ਹਾਜ਼ਿਰ ਸਨ।

Share this story
WRITTEN BY

BREAKING