ਤਗ਼ਮੇ ਦੇ ਦਾਅਵੇਦਾਰ ਵਜੋਂ ਮੁੜ ਉਤਰੇਗੀ ਮੇਰੀਕੌਮ
ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੌਮ ਆਪਣੇ ਤਜਰਬੇ ਦੀ ਬਦੌਲਤ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇੱਕ ਵਾਰ ਫਿਰ ਤਗ਼ਮੇ ਦੀ ਦਾਅਵੇਦਾਰ ਹੋਵੇਗੀ, ਜਦਕਿ ਭਾਰਤ ਨੂੰ ਨਵੀਆਂ ਖਿਡਾਰਨਾਂ ਤੋਂ ਵੀ ਤਗ਼ਮੇ ਜਿੱਤਣ ਦੀਆਂ ਉਮੀਦਾਂ ਹਨ।ਮਨੀਪੁਰ ਦੀ 36 ਸਾਲ ਦੀ ਮੇਰੀਕੌਮ ਦਾ ਕਰੀਅਰ ਸ਼ਾਨਦਾਰ ਰਿਹਾ ਹੈ, ਪਰ ਉਹ 51 ਕਿਲੋ ਵਰਗ ਵਿੱਚ ਵਿਸ਼ਵ ਖ਼ਿਤਾਬ ਨਹੀਂ ਜਿੱਤ ਸਕੀ। ਉਸ ਦਾ ਇਰਾਦਾ ਰੂਸ ਦੇ ਸ਼ਹਿਰ ਵਿੱਚ ਇਸ ਖ਼ਿਤਾਬ ਨੂੰ ਵੀ ਆਪਣੀ ਝੋਲੀ ਵਿੱਚ ਪਾਉਣ ਦਾ ਹੋਵੇਗਾ। ਮੇਰੀਕੌਮ ਨੇ 51 ਕਿਲੋ ਭਾਰ ਵਰਗ ਵਿੱਚ ਸਖ਼ਤ ਮੁਕਾਬਲੇ ਦੇ ਬਾਵਜੂਦ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਅਤੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸਾਬਕਾ ਚੈਂਪੀਅਨ ਐੱਲ ਸਰਿਤਾ ਦੇਵੀ (60 ਕਿਲੋ) ’ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਉਸ ਨੇ ਟਰਾਇਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਮਰਨਜੀਤ ਕੌਰ ਨੂੰ ਹਰਾਇਆ ਸੀ।ਏਸ਼ਿਆਈ ਚੈਂਪੀਅਨਸ਼ਿਪ ਦੀ ਅੱਠ ਵਾਰ ਦੀ ਤਗ਼ਮਾ ਜੇਤੂ ਨਾਲ ਹੀ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੇ ਪਹਿਲੇ ਅਥਲੀਟ ਕਮਿਸ਼ਨ ਦੀ ਮੈਂਬਰ ਬਣਨ ਦੀ ਦੌੜ ਵਿੱਚ ਵੀ ਸ਼ਾਮਲ ਹੈ। ਇਸ ਦੇ ਲਈ ਵੋਟਾਂ ਇਸ ਟੂਰਨਾਮੈਂਟ ਦੌਰਾਨ ਹੀ ਪੈਣਗੀਆਂ। ਉਸ ਦੇ ਕਮਿਸ਼ਨ ਵਿੱਚ ਥਾਂ ਬਣਾਉਣ ਦੀ ਪੂਰੀ ਉਮੀਦ ਹੈ ਕਿਉਂਕਿ ਏਸ਼ੀਆ ਤੋਂ ਹੋਰ ਕੋਈ ਨਾਮਜ਼ਦਗੀ ਨਹੀਂ ਭਰੀ ਗਈ।ਇੰਡੀਆ ਓਪਨ ਦੀ ਸੋਨ ਤਗ਼ਮਾ ਜੇਤੂ ਨੀਰਜ (57 ਕਿਲੋ) ਅਤੇ ਜਮੁਨਾ ਬੋਰੋ (54 ਕਿਲੋ) ਉਨ੍ਹਾਂ ਪੰਜ ਮੁੱਕੇਬਾਜ਼ਾਂ ਵਿੱਚ ਸ਼ਾਮਲ ਹਨ, ਜੋ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਉਤਰ ਰਹੀਆਂ ਹਨ ਅਤੇ ਉਲਟਫੇਰ ਕਰਨ ਦੇ ਸਮਰੱਥ ਹਨ। ਇਸ ਤੋਂ ਇਲਾਵਾ 75 ਕਿਲੋ ਵਰਗ ਵਿੱਚ ਸਾਬਕਾ ਏਸ਼ਿਆਈ ਚੈਂਪੀਅਨ ਸਵੀਟੀ ਬੂਰਾ ’ਤੇ ਨਜ਼ਰ ਰਹੇਗੀ। ਉਸ ਨੇ 2014 ਵਿੱਚ ਇਸ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੇਰੀਕੌਮ ਦੇ ਪਸੰਦੀਦਾ ਰਹੇ 48 ਕਿਲੋ ਵਰਗ ਵਿੱਚ ਇਸ ਵਾਰ ਮੰਜੂ ਰਾਣੀ ਚੁਣੌਤੀ ਪੇਸ਼ ਕਰੇਗੀ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਸਾਲ 2006 ਵਿੱਚ ਕੀਤਾ ਸੀ, ਜਦੋਂ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਦਿਆਂ ਉਸ ਨੇ ਮੇਰੀਕੌਮ ਅਤੇ ਸਰਿਤਾ ਦੇ ਸੋਨ ਤਗ਼ਮੇ ਸਣੇ ਅੱਠ ਤਗ਼ਮੇ ਜਿੱਤੇ ਸਨ। ਕੌਮੀ ਕੋਚ ਮੁਹੰਮਦ ਅਲੀਐੱਲ ਸਰਿਤਾ ਦੇਵੀ ਕਮਰ ਨੇ ਕਿਹਾ, ‘‘ਟੀਮ ਵਿੱਚ ਚੰਗਾ ਮਿਸ਼ਰਣ ਹੈ।






