ਕਾਰ ਤੇ ਮੋਟਰਸਾਈਕਲ ਟੱਕਰ ‘ਚ 2 ਵਿਆਕਤੀਆਂ ਦੀਆਂ ਲੱਤਾਂ ਟੁੱਟੀਆਂ, ਇੱਕ ਗੰਭੀਰ ਜ਼ਖ਼ਮੀ
ਸ਼ੇਰਪੁਰ – ਸ਼ੇਰਪੁਰ ਤੋਂ ਬੜੀ ਰੋਡ ‘ਤੇ ਐਸ.ਬੀ.ਆਈ ਬੈਂਕ ਨਜ਼ਦੀਕ ਪੈਂਦੇ ਮੋੜ ਤੇ ਦੇਰ ਸ਼ਾਮ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦੀ ਆਪਸੀ ਟਕੱਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਆਸਾ ਸਿੰਘ, ਨਰਿੰਜਨ ਸਿੰਘ ਪੁੱਤਰ ਸੱਜਣ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਤਿੰਨੇ ਵਾਸੀ ਕੁਰੜ ਸ਼ੇਰਪੁਰ ਤੋਂ ਆਪਣਾ ਰੰਗ-ਰੋਗਨ ਦਾ ਕੰਮ ਕਰਕੇ ਵਾਪਸ ਆਪਣੇ ਪਿੰਡ ਕੁਰੜ ਨੂੰ ਜਾ ਰਹੇ ਸਨ। ਪਿੰਡ ਬੜੀ ਸਾਇਡ ਤੋਂ ਆ ਰਹੀ ਮਾਰੂਤੀ ਕਾਰ ਨਾਲ ਉਹਨਾਂ ਦੀ ਜਬਰਦਸ਼ਤ ਟਕੱਰ ਹੋ ਗਈ। ਜਿਸ ਕਰਕੇ ਮੋਟਸਾਈਕਲ ਸਵਾਰ ਤਿੰਨੇ ਵਿਆਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ, ਜ਼ਿਨਾਂ ਨੂੰ ਤਰੁੰਤ ਮੁੱਢਲੀ ਸਹਾਇਤਾ ਲਈ ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਲੋਕਾਂ ਦੇ ਸਹਿਯੋਗ ਨਾਲ ਲਿਆਦਾ ਗਿਆ। ਇਸ ਮੌਕੇ ਡਿਊਟੀ ‘ਤੇ ਹਾਜ਼ਰ ਡਾ. ਪੁਲਕਿਤ ਜਿੰਦਲ ਅਤੇ ਸਟਾਫ ਨਰਸ ਜਸਵੀਰ ਕੌਰ ਨੇ ਜਖਮੀਆਂ ਦੀ ਤਰੁੰਤ ਸੰਭਾਲ ਕੀਤੀ ਅਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਇਸ ਮੌਕੇ ਡਾ. ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹਨਾਂ ਜਖਮੀਆਂ ਵਿੱਚੋਂ ਬਲਵੀਰ ਸਿੰਘ ਦਾ ਇੱਕ ਪੱਟ ਅਤੇ ਨਰਿੰਜਨ ਸਿੰਘ ਦੀ ਇੱਕ ਲੱਤ ਟੁੱਟ ਜਾਣ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਧੂਰੀ ਲਈ ਰੈਂਫਰ ਕੀਤਾ ਜਾ ਰਿਹਾ ਹੈ, ਜਦਕਿ ਜਗਸੀਰ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੋਣ ਕਰਕੇ ਉਹਨਾਂ ਦਾ ਇਲਾਜ ਸ਼ੇਰਪੁਰ ਵਿਖੇ ਹੀ ਕੀਤਾ ਜਾ ਰਿਹਾ ਹੈ। ਇਸ ਸਮੇਂ ਸਮਾਜ ਸੇਵੀ ਰਾਮ ਦਾਸ ਬਿੱਟੂ, ਬੇਅੰਤ ਸਿੰਘ ਖੇੜੀ, ਪੰਚ ਮਨਜੀਤ ਕੌਰ, ਸੂਬੇਦਾਰ ਜਗਦੇਵ ਸਿੰਘ, ਇੰਦਰਦੀਪ ਸਿੰਘ ਠੁੱਲੀਵਾਲ, ਓਂਕਾਰ ਸਿੰਘ ਖੁੱਡੀ ਕਲਾਂ, ਸੁਖਦੀਪ ਸਿੰਘ ਕਰਮਗੜ, ਬੇਅੰਤ ਸਿੰਘ ਕਰਮਗੜ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਆਗੂ ਪੁੱਜ ਗਏ ਸਨ। ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਖੀ ਰਮਨਦੀਪ ਸਿੰਘ ਦੇ ਮਾਮਲਾ ਧਿਆਨ ਵਿੱਚ ਆਉਣ ਤੇ ਉਹਨਾਂ ਤਰੁੰਤ ਪੁਲਿਸ ਕਾਰਵਾਈ ਲਈ ਏ.ਐਸ.ਆਈ ਜਗਤਾਰ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੂੰ ਮੌਕੇ ਤੇ ਭੇਜਿਆਂ ਜ਼ਿਨਾਂ ਆਪਣੀ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ।






