Skip to content

ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਸਾਇਕਲ ਰੈਲੀ ਦੇ ਰੂਟ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਵਾਨਗੀ

Share this story

64.9 ਕਿਲੋਮੀਟਰ ਸਾਇਕਲ ਰੈਲੀ ’ਚ 550 ਖਿਡਾਰੀਆਂ ਲੈਣਗੇ ਹਿੱਸਾ
ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਖੇਡ ਵਿਭਾਗ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਈ ਜਾਣ ਵਾਲੀ ਸਾਈਕਲ ਰੈਲੀ ਦੇ ਰੂਟ ਪਲਾਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ। 3 ਨਵੰਬਰ ਨੂੰ ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਇਸ ਰੈਲੀ ਦੇ ਰੂਟ ਨੂੰ ਪ੍ਰਵਾਨਗੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ ਗਈ।ਮੀਟਿੰਗ ਉਪਰੰਤ ਵੇਰਵੇ ਜਾਰੀ ਕਰਦਿਆਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਇਹ ਰੈਲੀ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਤੋਂ ਸ਼ੁਰੂ ਹੋ ਕੇ ਮਜੀਠਾ ਬਾਈਪਾਸ, ਫਤਹਿਗੜ ਚੂੜੀਆਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਪਹੁੰਚੇਗੀ। ਇਸ ਰੈਲੀ ਦੀ ਲੰਬਾਈ 64.9 ਕਿਲੋਮੀਟਰ ਬਣਦੀ ਹੈ ਅਤੇ ਇਸ ਵਿੱਚ 550 ਖਿਡਾਰੀਆਂ ਦੇ ਹਿੱਸਾ ਲੈਣਗੇ। ਹਰੇਕ 15 ਕਿਲੋ ਮੀਟਰ ਦੇ ਵਕਫੇ ਉਤੇ ਵਿਭਾਗ ਵੱਲੋਂ ਹਾਲਟ ਪੁਆਇੰਟ ਬਣਾਇਆ ਜਾਵੇਗਾ ਜਿਹੜਾ ਹਰ ਤਰਾਂ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ ਜਿੱਥੇ ਵਲੰਟੀਅਰ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਦੀ ਹਰ ਤਰਾਂ ਦੀ ਮੱਦਦ ਲਈ ਤਾਇਨਾਤ ਹੋਣਗੇ।ਖੇਡ ਮੰਤਰੀ ਨੇ ਦੱਸਿਆ ਕਿ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਵਿੱਚੋਂ 100 ਦੇ ਕਰੀਬ ਸਾਈਕਲਿਸਟ ਸੂਬੇ ਦੇ ਸਾਈਕਲਿੰਗ ਕੋਚਿੰਗ ਸੈਂਟਰਾਂ ਤੋਂ ਹੋਣਗੇ। ਦੌੜ ਪੂਰੀ ਕਰਨ ਵਾਲੇ ਹਰੇਕ ਸਾਈਕਲਿਸਟ ਨੂੰ ਮੈਡਲ ਤੇ ਸਰਟੀਫਿਕੇਟ ਦੇ ਨਾਲ ਢੁੱਕਵੇਂ ਇਨਾਮ ਦਿੱਤੇ ਜਾਣਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵਿਭਾਗ ਦੇ ਅਧਿਕਾਰੀਆਂ, ਕੋਚਾਂ ਤੋਂ ਇਲਾਵਾ ਐਨ.ਐਸ.ਐਸ. ਵਲੰਟੀਅਰ ਤੇ ਐਨ.ਸੀ.ਸੀ. ਕੈਡਿਟ ਵੀ ਸਹਿਯੋਗ ਦੇਣਗੇ।ਇਸ ਮੌਕੇ ਸ਼ੁਰੂਆਤੀ ਸਥਾਨ ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਵਿਖੇ ਲਾਈਟ ਸਾਉਡ, ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪੋਸਟਰਾਂ ਤੋਂ ਇਲਾਵਾ ਆਲੀਸ਼ਾਨ ਸਜਾਵਟ ਕੀਤੀ ਜਾਵੇਗੀ। ਇਸ ਥਾਂ ’ਤੇ ਵੱਡੇ ਫਿਲੈਕਸ ਵੀ ਲਾਏ ਜਾਣਗੇ।ਇਸ ਮੌਕੇ ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ, ਸਕੱਤਰ ਪੀ.ਡਬਲਯੂ.ਡੀ. ਸ੍ਰੀ ਹੁਸਨ ਲਾਲ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋ, ਆਈ.ਜੀ. ਏ.ਕੇ. ਪਾਂਡੇ, ਡਾਇਰੈਕਟਰ ਸਿਹਤ ਡਾ. ਅਵਨੀਤ ਕੌਰ ਅਤੇ ਏ.ਡੀ.ਸੀ. ਗੁਰਦਾਸਪੁਰ ਸ੍ਰੀ ਤਜਿੰਦਰ ਪਾਲ ਸ਼ਾਮਲ ਸਨ।

Share this story
WRITTEN BY

BREAKING