ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਹੋਈ ਤਾਜ਼ਪੋਸ਼ੀ
ਮੋਰਿੰਡਾ – ਬਲਾਕ ਸੰਮਤੀ ਦਫਤਰ ਮੋਰਿੰਡਾ ਵਿਖੇ ਸੰਮਤੀ ਦੀ ਚੇਅਰਪਰਸ਼ਨ ਬਲਜੀਤ ਕੌਰ ਸਮਾਣਾ ਅਤੇ ਉਪ ਚੇਅਰਮੈਨ ਜਗਜੀਤ ਸਿੰਘ ਲੁਠੇੜੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਮਤੀ ਮੈਬਰਾਂ ਦੀ ਹਾਜ਼ਰੀ ‘ਚ ਅਪਣੇ ਅਹੁਦੇ ਸੰਭਾਲੇ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਵੇਂ ਅਹੁਦੇਦਾਰਾਂ ਨੂੰ ਮਬਾਰਕਬਾਦ ਦਿੰਦਿਆਂ ਕਿਹਾ ਕਿ ਜਨਤਾ ਦੇ ਚੁਣੇ ਹੋਏ ਹਰ ਨੁੰਮਾਇਦੇ ਦਾ ਇਹ ਨੈਤਿਕ ਫ਼ਰਜ ਹੈ ਕਿ ਉਹ ਜਨਤਾ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਗੇ ਹੋ ਕੇ ਯਤਨ ਕਰੇ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦੇਣਗੇ ਕਿ ਚੁਣੇ ਹੋਏ ਨੁੰਮਾਇਦਿਆਂ ਨੂੰ ਪੂਰਾ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਇਸ ਮੋਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਲਾਕ ਸੰਮਤੀ ਚੇਅਰਪਰਸ਼ਨ ਬਲਜੀਤ ਕੌਰ ਸਮਾਣਾ ਅਤੇ ਉਪ ਚੇਅਰਮੈਲ ਜਗਜੀਤ ਸਿੰਘ ਲੁਠੇੜੀ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋ ਪਹਿਲਾਂ ਭਰਵੇ ਇਕੱਠ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਟਿੰਕੂ, ਬਲਾਕ ਕਾਂਗਰਸ ਦੇ ਕੁਆਰਡੀਨੇਟਰ ਸਰਪੰਚ ਬੰਤ ਸਿੰਘ ਕਲਾਰਾਂ, ਸੀਨੀਅਰ ਕਾਂਗਰਸੀ ਆਗੂ ਕੁਲਤਾਰ ਸਿੰਘ ਰਤਨਗੜ, ਸੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਖੁਸਹਾਲ ਸਿੰਘ ਦਤਾਰਪੁਰ ਨੇ ਸੰਬੋਧਨ ਕਰਦਿਆਂ ਹਾਜ਼ਰ ਸੰਮਤੀ ਮੈਬਰਾਂ, ਪੰਚਾਂ ਤੇ ਸਰਪੰਚਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੋਕੇ ਕੈਬਨਿਟ ਮੰਤਰੀ ਚੰਨੀ ਦੇ ਪੀ.ਏ ਨਿਰਵੈਰ ਸਿੰਘ ਬਿੱਲਾ, ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਮੁੰਡੀਆਂ, ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੌਂਸਲ, ਬਲਾਕ ਪ੍ਰਧਾਨ ਬਲਬੀਰ ਸਿੰਘ ਸਹੇੜੀ, ਸਾਬਕਾ ਪ੍ਰਧਾਨ ਹਰਪਾਲ ਸਿੰਘ ਬਮਨਾੜਾ, ਗੁਰਵਿੰਦਰ ਸਿੰਘ ਕਕਰਾਲੀ ਪ੍ਰਧਾਨ ਯੂਥ ਕਾਂਗਰਸ, ਜਸਵਿੰਦਰ ਸਿੰਘ ਜੱਸੀ ਰਸੂਲਪੁਰ, ਜਗਤਾਰ ਸਿੰਘ ਫਤਹਿਪੁਰ, ਬਲਜਿੰਦਰ ਸਿੰਘ ਸਹੇੜੀ, ਕੈਪਟਨ ਜਸਵੰਤ ਸਿੰਘ ਅਰਨੋਲੀ, ਕਾਂਗਰਸੀ ਆਗੂ ਦਲਜੀਤ ਸਿੰਘ ਮੰਟੂ, ਸਾਬਕਾ ਸਰਪੰਚ ਤਰਲੋਚਨ ਸਿੰਘ ਸਮਾਣਾ, ਚਰਨਜੀਤ ਚੰਨੀ, ਦਰਸ਼ਨ ਸੰਧੂ, ਜਸਮੇਰ ਸਿੰਘ ਮੁੰਡੀਆਂ, ਸਹਿਤ ਸੰਮਤੀ ਮੈਂਬਰ ਕੁਲਦੀਪ ਸਿੰਘ ਪਪਰਾਲੀ, ਕੇਸਰ ਸਿੰਘ ਬਡਵਾਲੀ, ਨਵਤੇਜ ਸਿੰਘ ਤੇਜੀ, ਪ੍ਰਿਤਪਾਲ ਸਿੰਘ ਓਇੰਦ, ਭੁਪਿੰਦਰ ਸਿੰਘ ਮੁੰਡੀਆਂ, ਬਲਵਿੰਦਰ ਸਿੰਘ ਅਰਨੋਲੀ, ਮੇਜਰ ਸਿੰਘ ਬਡਵਾਲੀ (ਸਾਰੇ ਸਰਪੰਚ), ਐਸ.ਡੀ.ਐਮ ਮੋਰਿੰਡਾ ਹਰਬੰਸ ਸਿੰਘ, ਤਹਿਸੀਲਦਾਰ ਡਾ. ਅਮਨਦੀਪ ਚਾਵਲਾ, ਬੀ.ਡੀ.ਪੀ.ਓ ਅਮਰਦੀਪ ਸਿੰਘ, ਸੈਕਟਰੀ ਬਹਾਦਰ ਸਿੰਘ ਸਮਾਣਾ, ਸੀਨੀਅਰ ਕਾਂਗਰਸੀ ਸੁਰਿੰਦਰ ਕੁਮਾਰ ਬਿੱਲਾ, ਸੰਮਤੀ ਮੈਂਬਰ ਸੁਰਜੀਤ ਸਿੰਘ ਬਲਦੇਵ ਨਗਰ, ਕਸ਼ਮੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਪਿੰਡਾਂ ਦੇ ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।






