April 28, 2026
#ਭਾਰਤ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਰਿਆ ਨਾਮਜ਼ਦਗੀ ਪੱਤਰ

ਨਵੀਂ ਦਿੱਲੀ – ਹਰਿਆਣਾ ਵਿੱਚ ਵਿਧਾਨਸਭਾ ਸੀਟਾਂ ਲਈ ਅੱਜ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ| ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਰੋਹਤਕ ਦੀ ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ| ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਹੁੱਡਾ ਨੇ ਆਪਣੇ ਪਰਿਵਾਰ ਨਾਲ ਰੋਹਤਕ ਵਿੱਚ ਹਵਨ ਵੀ ਕੀਤਾ| ਜਿਕਰਯੋਗ ਹੈ ਕਿ ਅੰਦਰੂਨੀ ਕਲੇਸ਼ ਦੇ ਚੱਲਦਿਆਂ ਕਾਂਗਰਸ ਨੇ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਤੇ ਉਮੀਦਵਾਰਾ ਐਲਾਨ ਕਰ ਦਿੱਤੇ ਹਨ| ਜਿਕਰਯੋਗ ਹੈ ਕਿ ਟਿਕਟ ਵੰਡ ਵਿੱਚ ਹੁੱਡਾ ਦਾ ਦਬਦਬਾ ਸਾਫ ਦਿਖਾਈ ਦੇ ਰਿਹਾ ਹੈ| ਹੁੱਡਾ ਆਪਣੇ ਖੇਮੇ ਵਿੱਚ ਲਗਭਗ 60 ਨੇਤਾਵਾਂ ਨੂੰ ਟਿਕਟ ਦਿਵਾਉਣ ਵਿੱਚ ਸਫਲ ਰਹੇ ਹਨ, ਜਿਸ ਦੇ ਚੱਲਦਿਆਂ ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਵੀਰਵਾਰ ਨੂੰ ਵਿਧਾਨਸਭਾ ਸੀਟਾਂ ਲਈ ਬਣੀਆਂ ਵੱਖ-ਵੱਖ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ| ਉਨ੍ਹਾਂ ਨੇ ਇਹ ਦੋਸ਼ ਲਗਾਇਆ ਹੈ ਕਿ ਹਰਿਆਣਾ ਕਾਂਗਰਸ ਹੁਣ ‘ਹੁੱਡਾ ਕਾਂਗਰਸ’ ਬਣ ਰਹੀ ਹੈ|