Skip to content

ਇੰਗਲੈਂਡ ਦੌਰਾ: ਭਾਰਤ ਨੇ ਬ੍ਰਿਟੇਨ ਨੂੰ ਬਰਾਬਰੀ ’ਤੇ ਰੋਕਿਆ

Share this story

ਨਵਜੋਤ ਕੌਰ ਅਤੇ ਗੁਰਜੀਤ ਕੌਰ ਦੇ ਗੋਲਾਂ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਇੰਗਲੈਂਡ ਦੌਰੇ ਦੇ ਆਪਣੇ ਆਖ਼ਰੀ ਮੈਚ ਵਿੱਚ ਬ੍ਰਿਟੇਨ ਨੂੰ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਨਵਜੋਤ ਕੌਰ (ਅੱਠਵੇਂ ਮਿੰਟ) ਅਤੇ ਗੁਰਜੀਤ ਕੌਰ (48ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ, ਪਰ ਬ੍ਰਿਟੇਨ ਦੀਆਂ ਐਲਿਜਾਬੈੱਥ ਨੀਲ (55ਵੇਂ ਮਿੰਟ) ਅਤੇ ਅੰਨਾ ਟੋਮਨ (60ਵੇਂ ਮਿੰਟ) ਜਵਾਬੀ ਗੋਲਾਂ ਨਾਲ ਇਸ ਮੈਚ ਨੂੰ ਡਰਾਅ ਕਰਵਾਉਣ ਵਿੱਚ ਸਫਲ ਰਹੀਆਂ। ਇਹ ਭਾਰਤੀ ਗੋਲਕੀਪਰ ਸਵਿਤਾ ਦਾ 200ਵਾਂ ਕੌਮਾਂਤਰੀ ਮੈਚ ਸੀ।ਇਸ ਤਰ੍ਹਾਂ ਭਾਰਤੀ ਟੀਮ ਨੇ ਦੌਰੇ ਦਾ ਅੰਤ ਬ੍ਰਿਟੇਨ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਇੱਕ ਹੋਰ ਡਰਾਅ ਨਾਲ ਕੀਤਾ। ਭਾਰਤ ਨੇ ਪੰਜ ਮੈਚਾਂ ਵਿੱਚੋਂ ਇੱਕ ਜਿੱਤਿਆ, ਇੱਕ ਹਾਰਿਆ ਅਤੇ ਤਿੰਨ ਡਰਾਅ ਕਰਵਾਏ।ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਮੇਜ਼ਬਾਨ ਟੀਮ ਦੇ ਡਿਫੈਂਸ ਵਿੱਚ ਸੰਨ੍ਹ ਲਾਉਣ ਲਈ ਜੂਝਦੀ ਰਹੀ। ਸ਼ੁਰੂਆਤੀ ਹਮਲਿਆਂ ਦਾ ਫ਼ਾਇਦਾ ਅੱਠਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਵਜੋਂ ਮਿਲਿਆ, ਜਿਸ ਨੂੰ ਨਵਜੋਤ ਨੇ ਗੋਲ ਵਿੱਚ ਬਦਲ ਦਿੱਤਾ। ਨਵਜੋਤ ਵੱਲੋਂ ਮਾਰੇ ਜ਼ਬਰਦਸਤ ਸ਼ਾਟ ਨੂੰ ਮੇਜ਼ਬਾਨ ਟੀਮ ਦੀ ਗੋਲਕੀਪਰ ਸਬੀ ਹੀਸ਼ ਰੋਕ ਨਹੀਂ ਸਕੀ ਅਤੇ ਭਾਰਤ ਨੇ 1-0 ਦੀ ਲੀਡ ਬਣਾ ਲਈ।

Share this story
WRITTEN BY

BREAKING