April 29, 2026
#ਪੰਜਾਬ

ਮੰਤਰੀ ਧਰਮਸੋਤ ਵੱਲੋ ਆਰੀਅਨਜ਼ ਕੈਂਪਸ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼

ਮੋਹਾਲੀ – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਲਾਨਾ ਸਮਾਗਮਾਂ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਕਾਲਜਾਂ ਵਿੱਚ 550 ਬੂਟੇ ਲਗਾ ਕੇ ਇੱਕ ਵਿਸ਼ਾਲ ਪੌਦੇ ਲਗਾਉਣ ਦੀ ਮੁਹਿੰਮ ਚਲਾਵੇਗੀ। ਇਹ ਮੁਹਿੰਮ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼ , ਰਾਜਪੁਰਾ, ਨੇੜੇ ਚੰਡੀਗੜ ਤੋ ਸ਼ੁਰੂ ਕੀਤੀ ਗਈਇਹ ਗੱਲ ਜੰਗਲਾਤ, ਜੰਗਲੀ ਜੀਵਣ ਅਤੇ ਸਮਾਜ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਆਰੀਅਨਜ਼ ਕੈਂਪਸ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾੰਸਲਰ ਪ੍ਰੋ ਬੀ ਐਸ ਘੁੰਮਣ ਗੈਸਟ ਆਫ ਆਨਰ ਸਨ। ਕਾਲਜ ਵਿੱਚ ਅਨਾਰਮੀ, ਦੁਰੰਤਾਂ, ਅਮਰੂਦ, ਨਿੰਬੂ, ਜਾਮੁਣ, ਸੀਤਾਫਲ, ਕਰੌਂਦਾਂ, ਕਾਠਲ ਆਦਿ ਦੇ ਬੂਟੇ ਲਗਾਏ ਗਏ।ਧਰਮਸੋਤ ਨੇ ਪੰਜਾਬ ਸਰਕਾਰ ਦੇ ਸਵੱਛ ਅਤੇ ਹਰੇ ਪੰਜਾਬ ਦੇ ਮਿਸ਼ਨ ਨੂੰ ਸਮਰੱਥਨ ਦੇਣ ਲਈ ਆਰੀਅਨਜ਼ ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਨ ਦੇ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਸਿਰਫ ਬੂਟੇ ਲਾਉਣਾ ਹੀ ਨਹੀ ਬਲਕਿ ਵਿਦਿਆਰਥੀਆਂ ਨੂੰ ਉਹਨਾਂ ਨੂੰ ਪੂਰੀ ਤਰਾਂ ਨਾਲ ਸੰਭਾਲਣ ਦੀ ਜਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਦੇਖਭਾਲ ਦੀ ਘਾਟ ਕਾਰਨ ਸਮਾਂ, ਪੌਦਾ ਅਤੇ ਸਰੋਤਾਂ ਦੀ ਬਰਬਾਦੀ ਨਾ ਹੋਵੇ। ਪ੍ਰੋ ਬੀ ਐਸ ਘੁੰਮਣ ਨੇ ਕਿਹਾ ਕਿ ਰੁੱਖ ਲਗਾਉਣ ਦੇ ਅਭਿਆਨ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਦੀ ਸੇਵਾ ਸੰਭਾਲ ਹੋ ਸਕੇ ਜਿਸ ਨਾਲ ਆਉਣ ਵਾਲੀਆ ਪੀੜੀਆ ਨੂੰ ਲਾਭ ਪਹੁੰਚੇਗਾ । Àਹਨਾ ਨੇ ਜਾਗਰੁਕ ਕੀਤਾ ਕਿ ਹਰ ਇੱਕ ਵਿਦਿਆਰਥੀ ਘੱਟੋ-ਘੱਟ ਇੱਕ ਰੁੱਖ ਜਰੂਰ ਲਗਾਵੇ ਅਤੇ ਆਪਣੇ ਸਾਥਿਆਂ ਨੂੰ ਪ੍ਰੇਰਿਤ ਕਰੇ ਅਤੇ ਆਪਣੇ ਘਰ,ਪਿੰਡ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੁਸ਼ਣ ਤੋਂ ਮੁਕਤ ਰੱਖੇ । ਅੱਜ ਦਾ ਪੋਦਾਰੋਪਣ ਤਾਂ ਹੀ ਸਫਲ ਹੁੰਦਾ ਹੈ ਜੇ ਇਸ ਨੂੰ ਆਉਣ ਵਾਲੇ ਸਮੇ ਵਿੱਚ ਜੰਗੀ ਪੱਧਰ ਦੇ ਅਭਿਆਨ ਦੇ ਰੂਪ ਵਿੱਚ ਲਿਆ ਜਾਵੇ ।ਡਾ.ਅੰਸ਼ੂ ਕਟਾਰੀਆ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਮਨੁੱਖ ਜਾਤੀ ਦੇ ਬਚਾਅ ਲਈ ਹਰਿਆਲੀ ਅਤੇ ਵਾਤਾਵਰਣ ਦੀ ਸੰਭਾਲ ਜਰੂਰੀ ਹੈ। ਉਹਨਾਂ ਨੇ ਮੌਜੂਦਾ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਜਿਹਨਾਂ ਦਾ ਅੱਜ ਅਸੀ ਜੰਗਲਾਂ ਦੀ ਕਟਾਈ ਕਾਰਣ ਸਾਹਮਣਾ ਕਰ ਰਹੇ ਹਾਂ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਰੁੱਖ ਲਗਾਉਣ ਦੀਆਂ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਪੰਜਾਬ ਨੂੰ ਸਵੱਛ, ਹਰਾ ਅਤੇ ਪ੍ਰਦੁਸ਼ਣ ਮੁਕਤ ਬਣਾਇਆ ਜਾ ਸਕੇ।ਰਾਜਪੁਰਾ ਦੇ ਵਣ ਰੇ¤ਜ ਦੇ ਅਫਸਰ ਸ੍ਰੀ ਬਲਜੀਤ ਸਿੰਘ, ਨਾਇਬ ਤਹਿਸੀਲਦਾਰ, ਹਰਨੇਕ ਸਿੰਘ; ਸ੍ਰੀ ਜਗਦੀਪ ਕੁਮਾਰ, ਚਮਕੌਰ ਸਿੰਘ ਕਾਬਲ ਆਦਿ ਵੀ ਮੌਜੂਦ ਸਨ।