Skip to content

ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

Share this story

ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਦੀ ਲੰਡਨ ਵਿੱਚ ਪਿੱਠ ਦੀ ਸਰਜਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਰੀਬ ਚਾਰ ਮਹੀਨੇ ਤੱਕ ਕ੍ਰਿਕਟ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਰਦਿਕ ਦੇ ਘੱਟੋ-ਘੱਟ 12 ਤੋਂ 16 ਹਫ਼ਤੇ (ਤਿੰਨ ਤੋਂ ਚਾਰ ਮਹੀਨੇ) ਤੱਕ ਕ੍ਰਿਕਟ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੱਕ ਫਿੱਟ ਹੋ ਜਾਵੇਗਾ। ਬੀਸੀਸੀਆਈ ਨੇ ਅੱਜ ਮੈਡੀਕਲ ਬੁਲੇਟਿਨ ਜਾਰੀ ਕੀਤਾ, ‘‘ਹਾਰਦਿਕ ਪਾਂਡਿਆ ਨੇ ਬੰਗਲੌਰ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ 22 ਸਤੰਬਰ ਨੂੰ ਭਾਰਤ ਦੇ ਆਖ਼ਰੀ ਟੀ-20 ਕੌਮਾਂਤਰੀ ਮੈਚ ਮਗਰੋਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਇੰਗਲੈਂਡ ਵਿੱਚ ਰੀਡ ਦੀ ਹੱਡੀ ਦੇ ਮਾਹਿਰ ਪੈਨਲ ਨਾਲ ਗੱਲ ਕੀਤੀ ਅਤੇ ਉਸ ਨੂੰ ਸਰਜਰੀ ਦੀ ਸਲਾਹ ਦਿੱਤੀ।… ਸ਼ੁੱਕਰਵਾਰ ਨੂੰ ਸਰਜਰੀ ਹੋਈ, ਜੋ ਸਫਲ ਰਹੀ।’’ਹਾਰਦਿਕ ਨੇ ਅੱਜ ਇੰਸਟਾਗ੍ਰਾਮ ਅਕਾਊਂਟ ’ਤੇ ਫੋਟੋ ਪਾਉਂਦਿਆਂ ਲਿਖਿਆ, ‘‘ਸਰਜਰੀ ਸਫਲ ਰਹੀ। ਤੁਹਾਡਾ ਸਾਰਿਆਂ ਦਾ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ। ਛੇਤੀ ਹੀ ਵਾਪਸੀ ਕਰਾਂਗਾ।

Share this story
WRITTEN BY

BREAKING