September 26, 2026
#ਦੇਸ਼ ਦੁਨੀਆਂ

ਲੋਧੀ ਨੂੰ ਹਟਾਇਆ ਨਹੀਂ ਸਗੋਂ ਕਾਰਜਕਾਲ ਪੂਰਾ ਹੋਇਆ ਸੀ: ਪਾਕਿ

ਇਸਲਾਮਾਬਾਦ – ਪਾਕਿਸਤਾਨ ਨੇ ਕਿਹਾ ਹੈ ਕਿ ਮਲੀਹਾ ਲੋਧੀ ਨੂੰ ਹਟਾਇਆ ਨਹੀਂ ਗਿਆ ਸੀ ਸਗੋਂ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਜਾਣ ’ਤੇ ਸੰਯੁਕਤ ਰਾਸ਼ਟਰ ਵਿੱਚ ਦੇਸ਼ ਦੀ ਸਥਾਈ ਪ੍ਰਤੀਨਿਧਤਾ ਕਰਕੇ ਉਨ੍ਹਾਂ ਦੀ ਥਾਂ ਮੁਨੀਰ ਅਕਰਮ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਦੇ ਹੋਏ ਇਸ ਹਫ਼ਤੇ ਅਕਰਮ ਨੂੰ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਨਵੇਂ ਸਥਾਈ ਪ੍ਰਤੀਨਿਧੀ ਵਜੋਂ ਉਨ੍ਹਾਂ ਨੂੰ ਨਿਯੁਕਤ ਕੀਤਾ ਹੈ। ਅਕਰਮ ਨੂੰ ਭਾਰਤ ਵਿਰੋਧੀ ਸਖ਼ਤ ਰਵੱਈਏ ਕਰਕੇ ਜਾਣਿਆ ਜਾਂਦਾ ਹੈ। ਇਮਰਾਨ ਖਾਨ ਦੇ ਨਿਊਯਾਰਕ ਤੋਂ ਵਾਪਸ ਆਉਣ ਦੇ ਇੱਕ ਦਿਨ ਬਾਅਦ ਅਕਰਮ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ।