Skip to content

ਭਾਰਤ ਚੋਣ ਕਮਿਸ਼ਨ 9 ਤੇ 10 ਅਕਤੂਬਰ ਤਕ ਹਰਿਆਣਾ ਦੇ ਦੌਰੇ ‘ਤੇ

Share this story

ਚੰਡੀਗੜ – ਭਾਰਤ ਚੋਣ ਕਮਿਸ਼ਨ ਹਰਿਆਣਾ ਵਿਧਾਨ ਸਭਾ ਆਮ ਚੋਣ, 2019 ਦੀ ਤਿਆਰੀਆਂ ਦਾ ਜਾਇਜਾ ਲੈਣ ਲਈ 9 ਅਕਤੂਬਰ ਨੂੰ ਹਰਿਆਣਾ ਵਿਚ ਆਉਣਗੇ| ਆਪਣੇ ਦੋ ਦਿਨਾਂ ਇਸ ਦੌਰੇ ਵਿਚ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ, ਸਟੇਟ ਨੋਡਲ ਅਧਿਕਾਰੀਆਂ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇਗਾ|ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰਜ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਾਵਾਸਾ ਅਤੇ ਸੁਸ਼ੀਲ ਚੰਦਰਾ 9 ਅਕਤੂਬਰ ਨੂੰ ਚੰਡੀਗੜ ਦੇ ਲਲਿਤ ਹੋਟਲ ਪੁੱਜਣਗੇ ਅਤੇ ਸ਼ਾਮ ਕਰੀਬ 4:00 ਵਜੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨਗੇ| ਉਸ ਤੋਂ ਬਾਅਦ 6:30 ਵਜੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਤੇ ਸਟੇਟ ਨੋਡਲ ਅਧਿਕਾਰੀਆਂ ਨਾਲ ਵੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਵੇਗੀ|ਉਨਾਂ ਦਸਿਆ ਕਿ 10 ਅਕਤੂਬਰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰਾ ਸਵੀਪ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ| ਉਸ ਤੋਂ ਬਾਅਦ 10:00 ਵਜੇ ਤੋਂ ਲੈ ਕੇ 1:30 ਵਜੇ ਤਕ ਕਮਿਸ਼ਨ ਦੀ ਹਰਿਆਣਾ ਦੇ ਮੰਡਲ ਕਮਿਸ਼ਨਰਾਂ, ਜਿਲਾ ਚੋਣ ਅਧਿਕਾਰੀਆਂ, ਏਡੀਜੀਪੀ, ਪੁਲਿਸ ਰੇਂਜ ਆਈਜੀ ਅਤੇ ਪੁਲਿਸ ਸੁਪਰਡੈਂਟਾਂ ਨਾਲ ਮੀਟਿੰਗ ਹੋਵੇਗੀ, ਜਿਸ ਵਿਚ ਵਿਧਾਨ ਸਭਾ ਚੋਣ ਬਾਰੇ ਵੇਰਵੇ ਸਹਿਤ ਵਿਚਾਰ-ਵਟਾਂਦਰਾ ਹੋਵੇਗਾ| ਦੁਪਹਿਰ 2:45 ਵਜੇ ਕਮਿਸ਼ਨ ਦੀ ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨਾਲ ਮੀਟਿੰਗ ਕਰਨਗੇ| ਉਸ ਤੋਂ ਬਾਅਦ 4:45 ਵਜੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਪ੍ਰੈਸ ਕਾਨਫਰੈਂਸ ਰਾਹੀਂ ਮੀਡਿਆ ਨਾਲ ਰੂ-ਬ-ਰੂ ਹੋਣਗੇ|

Share this story
WRITTEN BY

BREAKING