ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ਉੱਤੇ ਟਰੇਨ ਨੂੰ ਲੱਗੀ ਅੱਗ
ਮੁੰਬਈ – ਮੁੰਬਈ ਦੇ ਵਾਸ਼ੀ ਰੇਲਵੇ ਸਟੇਸ਼ਨ ਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ| ਇੱਥੇ ਇਕ ਲੋਕਲ ਟਰੇਨ ਵਿੱਚ ਅੱਜ ਸਵੇਰੇ ਅੱਗ ਲੱਗ ਗਈ| ਟਰੇਨ ਵਿੱਚ ਅੱਗ ਲੱਗਣ ਤੋਂ ਬਾਅਦ ਪੂਰੇ ਵਾਸ਼ੀ ਰੇਲਵੇ ਸਟੇਸ਼ਨ ਨੂੰ ਖਾਲੀ ਕਰਵਾ ਦਿੱਤਾ ਗਿਆ| ਅੱਗ ਨੂੰ ਬੁਝਾਉਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ| ਗਨੀਮਤ ਇਹ ਰਹੀ ਕਿ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ| ਸਾਰੇ ਯਾਤਰੀਆਂ ਨੂੰ ਟਰੇਨ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ| ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਹਾਦਸੇ ਦੀ ਵਜ੍ਹਾ ਕਰ ਕੇ ਲਾਈਨ ਤੇ ਸਾਰੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ| ਅੱਗ ਪੇਂਟੋਗ੍ਰਾਫ ਵਿੱਚ ਲੱਗੀ| ਰਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਨੇ ਪੇਂਟੋਗ੍ਰਾਫ ਵਿੱਚ ਬੈਗ ਸੁੱਟਿਆ ਸੀ, ਜਿਸ ਕਾਰਨ ਸ਼ਾਰਟ ਸਰਕਿਟ ਹੋਇਆ ਅਤੇ ਅੱਗ ਲੱਗ ਗਈ|






