April 30, 2026
#ਦੇਸ਼ ਦੁਨੀਆਂ

11 ਨੂੰ ਭਾਰਤ ਦੇ ਦੌਰੇ ਤੇ ਆਉਣਗੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਆਉਣਗੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਵਾਰ ਗੈਰ ਰਸਮੀ ਸਿਖਰ ਵਾਰਤਾ ਹੋਵੇਗੀ| ਵਿਦੇਸ਼ ਮੰਤਰਾਲੇ ਨੇ ਅੱਜ ਇਹ ਘੋਸ਼ਣਾ ਕੀਤੀ ਹੈ| ਮੰਤਰਾਲੇ ਨੇ ਕਿਹਾ ਕਿ ਇਹ ਸਿਖਰ ਵਾਰਤਾ ਦੋਹਾਂ ਨੇਤਾਵਾਂ ਨੂੰ ਦੋ-ਪੱਖੀ, ਖੇਤਰੀ ਅਤੇ ਗਲੋਬਲ ਮਹੱਤਵ ਦੇ ਵਿਆਪਕ ਮੁੱਦਿਆਂ ਤੇ ਗੱਲਬਾਤ ਜਾਰੀ ਰੱਖਣ ਦਾ ਮੌਕਾ ਪ੍ਰਦਾਨ ਕਰੇਗੀ| ਮੰਤਰਾਲੇ ਨੇ ਕਿਹਾ,”ਪ੍ਰਧਾਨ ਮੰਤਰੀ ਦੇ ਸੱਦੇ ਤੇ ‘ਪੀਪਲਜ਼ ਰੀਪਬਲਿਕਲ ਆਫ ਚਾਈਨਾ’ ਦੇ ਮੁਖੀ ਸ਼ੀ ਜਿਨਪਿੰਗ ਗੈਰ-ਰਸਮੀ ਸਿਖਰ ਵਾਰਤਾ ਲਈ 11-12 ਅਕਤੂਬਰ 2019 ਨੂੰ ਚੇਨੱਈ ਵਿੱਚ ਹੋਣਗੇ| ਸਿਖਰ ਵਾਰਤਾ ਚੇਨੱਈ ਦੇ ਨੇੜੇ ਪ੍ਰਾਚੀਨ ਤਟੀ ਸ਼ਹਿਰ ਮਾਮਲੱਪੁਰਮ ਵਿੱਚ ਹੋਵੇਗੀ| ਮੰਤਰਾਲੇ ਨੇ ਕਿਹਾ ਕਿ ਸਿਖਰ ਵਾਰਤਾ ਦੌਰਾਨ ਦੋਵੇਂ ਦੇਸ਼ ਭਾਰਤ-ਚੀਨ ਵਿਕਾਸ ਸਾਂਝੇਦਾਰੀ ਨੂੰ ਡੂੰਘਾ ਕਰਨ ਤੇ ਵਿਚਾਰ-ਵਟਾਂਦਰਾ ਕਰਨਗੇ|