April 30, 2026
#ਭਾਰਤ

ਆਈਐੱਨਐਕਸ ਮੀਡੀਆ ਕੇਸ: ਈਡੀ ਸਾਹਮਣੇ ਪੇਸ਼ ਹੋਇਆ ਕਾਰਤੀ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਕੇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਪੁੱਤਰ ਕਾਰਤੀ ਚਿਦੰਬਰਮ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ, ਜੋ ਤਾਮਿਲਨਾਡੂ ਦੇ ਸਿਵਗੰਗਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਹੈ, ਨੂੰ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਸਬੰਧੀ ਹੋਰ ਪੁੱਛ-ਪੜਤਾਲ ਕਰਨ ਲਈ ਤਲਬ ਕੀਤਾ ਗਿਆ ਸੀ। ਉਹ ਇੱਥੇ ਈਡੀ ਦਫ਼ਤਰ ਵਿਚ ਪੇਸ਼ ਹੋਇਆ। ਪੱਤਰਕਾਰਾਂ ਵਲੋਂ ਆਉਣ ਦਾ ਮਕਸਦ ਪੁੱਛੇ ਜਾਣ ’ਤੇ ਕਾਰਤੀ ਨੇ ਕਿਹਾ ਕਿ ਉਹ ਦਸਹਿਰੇ ਮੌਕੇ ਜਾਂਚ-ਕਰਤਾਵਾਂ ਨੂੰ ਮਿਲਣ ਲਈ ਆਇਆ ਸੀ।