Skip to content

ਮੁਸ਼ਕਿਲ ਦੌਰ ਤੋਂ ਲੰਘ ਰਿਹੈ ਚੀਨ : ਟਰੰਪ

Share this story

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਚੀਨ ਆਪਣੀ ਅਰਥ ਵਿਵਸਥਾ ਨੂੰ ਬਚਾਏ ਰੱਖਣ ‘ਚ ਦਹਾਕੇ ਦੇ ਸਭ ਤੋਂ ਬੁਰੇ ਦੌਰੇ ਤੋਂ ਲੰਘ ਰਿਹਾ ਹੈ ਅਤੇ ਉਹ ਵਪਾਰ ਸੌਦਾ ਕਰਨਾ ਚਾਹੁੰਦਾ ਹੈ। ਟਰੰਪ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦ ਦੋਵੇਂ ਦੇਸ਼ ਜਲਦ ਹੀ ਅਗਲੇ ਦੌਰ ਦੀ ਵਪਾਰ ਗੱਲਬਾਤ ਕਰਨ ਵਾਲੇ ਹਨ।ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਆਖਿਆ ਕਿ ਚੀਨ ਅਜੇ ਮੁਸ਼ਕਿਲ ਦੌਰ ਤੋਂ ਲੰਘ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਵਪਾਰ ਸੌਦਾ ਕਰਨ ਲਈ ਪਰੇਸ਼ਾਨ ਹੋ ਰਿਹਾ ਹੈ। ਸਾਡੇ ਕੋਲ ਕਈ ਅਜਿਹੇ ਕਾਰਨ ਹਨ ਜਿਸ ਤੋਂ ਸਾਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈ। ਟਰੰਪ ਨੇ ਆਖਿਆ ਕਿ ਦੋਵੇਂ ਦੇਸ਼ ਸਾਲ ਭਰ ਤੋਂ ਜ਼ਿਆਦਾ ਸਮੇਂ ਤੋਂ ਅਸਫਲ ਗੱਲਬਾਤ ਕਰ ਰਹੇ ਹਨ। ਸਾਡੇ ਕੋਲ ਗੱਲਬਾਤ ਲਈ ਹੈਰਾਨ ਕਰਨ ਵਾਲੇ ਵਪਾਰ ਸੌਦੇ ਹਨ। ਆਖਿਰਕਾਰ ਸਾਡੇ ਕੋਲ ਚੰਗੀ ਅਰਥ ਵਿਵਸਥਾ ਅਤੇ ਸ਼ਾਨਦਾਰ ਬਾਜ਼ਾਰ ਹੈ।ਉਨ੍ਹਾਂ ਨੇ ਆਖਿਆ ਕਿ ਮੇਰੇ ਵਿਚਾਰ ਨਾਲ ਚੀਨ ਵਪਾਰ ਸੌਦਾ ਕਰਨ ਲਈ ਮੇਰੇ ਤੋਂ ਜ਼ਿਆਦਾ ਉਤਸਕ ਹੈ। ਹਾਲਾਂਕਿ ਮੈਂ ਵਪਾਰ ਸੌਦੇ ਦੇ ਬਿਨਾਂ ਵੀ ਖੁਸ਼ ਹਾਂ। ਉਨ੍ਹਾਂ ਨੇ ਆਖਿਆ ਕਿ ਚੀਨ ‘ਚ ਵਪਾਰ ਯੁੱਧ ਕਾਰਨ 35 ਲੱਖ ਤੋਂ ਜ਼ਿਆਦਾ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ।

Share this story
WRITTEN BY

BREAKING